ਰੌਸ਼ਨ ਪ੍ਰਿੰਸ ਹੋਏ ਭਾਵੁਕ ਜਦੋਂ ਪਹੁੰਚੇ ‘ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ’ ਸੰਸਥਾ ਦੇ ਘਰ ‘ਚ, ਦੇਖੋ ਵੀਡੀਓ
ਰੌਸ਼ਨ ਪ੍ਰਿੰਸ ਜਿਹੜੇ ਕਿ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਨੂੰ ਲੈ ਕੇ ਪੱਬਾਂ ਭਾਰ ਹੋਏ ਪਏ ਨੇ। ਉਨ੍ਹਾਂ ਦੀ ਇਹ ਫ਼ਿਲਮ 14 ਜੂਨ ਨੂੰ ਦਰਸ਼ਕਾਂ ਦੇ ਰੁਬਰੂ ਹੋਣ ਵਾਲੀ ਹੈ। ਜਿਸ ਦੇ ਚੱਲਦੇ ਉਹ ਆਪਣੀ ਫ਼ਿਲਮ ਦੀ ਸਟਾਰ ਕਾਸਟ ਦੇ ਨਾਲ ਪੰਜਾਬ ਦੇ ਵੱਖੋ-ਵੱਖ ਸ਼ਹਿਰਾਂ ‘ਚ ਪ੍ਰਮੋਸ਼ਨ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਟੀਮ ਦੇ ਨਾਲ ਫ਼ਰੀਦਕੋਟ ਸ਼ਹਿਰ ਵੱਲ ਦਾ ਰੁਖ਼ ਕੀਤਾ।
View this post on Instagram
ਹੋਰ ਵੇਖੋ:ਅਕੀਰਾ ਦੇ ਨਵੇਂ ਗੀਤ ਦਾ ਪੋਸਟਰ ਆਇਆ ਸਾਹਮਣੇ, ਗੀਤ ‘ਚ ਨਜ਼ਰ ਆਏਗਾ ਸੋਨੀ ਕਰਿਊ
ਉਹ ਫ਼ਿਲਮ ਦੇ ਪ੍ਰਮੋਸ਼ਨ ਦਰਮਿਆਨ ਰਾਹ ‘ਚ ਪੈਂਦੇ ਇੱਕ ਲੋਕ ਭਲਾਈ ਸੰਸਥਾ ਦੇ ਘਰ ਪਹੁੰਚੇ। ਜਿੱਥੇ ਮੁੰਡਾ ਫ਼ਰੀਦਕੋਟੀਆ ਦੀ ਪੂਰੀ ਟੀਮ ‘ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ’ ਨਾਮਕ ਲੋਕ ਸੇਵਾ ਸੰਸਥਾ ਪਹੁੰਚੇ। ਉਹ ਉੱਥੇ ਰਹਿੰਦੇ ਲੋੜਵੰਦਾਂ ਲੋਕਾਂ ਦੇ ਨਾਲ ਮਿਲੇ ਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। ਵੀਡੀਓ ‘ਚ ਦੇਖ ਸਕਦੇ ਹੋ ਕਿ ਰੌਸ਼ਨ ਪ੍ਰਿੰਸ ਉੱਥੇ ਰਹਿੰਦੇ ਲੋਕਾਂ ਦੇ ਨਾਲ ਮਿਲ ਕੇ ਭਾਵੁਕ ਹੋਏ ਨਜ਼ਰ ਆ ਰਹੇ ਹਨ। ਅਕਸਰ ਹੀ ਪੰਜਾਬੀ ਇੰਡਸਟਰੀ ਸਮਾਜ ਵੱਲ ਬਣਦੇ ਆਪਣੇ ਫ਼ਰਜ਼ਾਂ ਨੂੰ ਲੈ ਕੇ ਲੋੜਵੰਦਾਂ ਦੀ ਮਦਦ ਕਰਦੀ ਹੋਈ ਨਜ਼ਰ ਆਉਂਦੀ ਰਹਿੰਦੀ ਹੈ।
View this post on Instagram