Queen Elizabeth's Funeral: ਮਹਾਰਾਣੀ ਐਲਿਜ਼ਾਬੈਥ ਦੇ ਤਾਬੂਤ ਕੋਲ ਖੜ੍ਹਾ ਰਾਇਲ ਗਾਰਡ ਅਚਾਨਕ ਹੋਇਆ ਬੇਹੋਸ਼, ਵੀਡੀਓ ਹੋਈ ਵਾਇਰਲ

By  Pushp Raj September 16th 2022 02:47 PM

Queen Elizabeth's Funeral: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ 8 ਸਤੰਬਰ ਨੂੰ ਦਿਹਾਂਤ ਹੋ ਗਿਆ। ਮਹਾਰਾਣੀ ਦੇ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਸੰਸਦ ਭਵਨ ਦੇ ਵੈਸਟਮਿੰਸਟਰ ਹਾਲ 'ਚ ਰੱਖਿਆ ਗਿਆ ਹੈ। ਵੱਡੀ ਗਿਣਤੀ 'ਚ ਲੋਕ ਮਹਾਰਾਣੀ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ। ਇਸ ਦੌਰਾਨ ਮਹਾਰਾਣੀ ਦੇ ਤਾਬੂਤ ਕੋਲ ਖੜ੍ਹਾ ਇੱਕ ਰਾਇਲ ਗਾਰਡ ਅਚਾਨਕ ਬੇਹੋਸ਼ ਹੋ ਕੇ ਡਿੱਗ ਗਿਆ।

Image Source: Twitter

ਦੱਸ ਦਈਏ ਕਿ ਬ੍ਰਿਟੇਨ 'ਚ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਐਲਿਜ਼ਾਬੈਥ ਦਾ ਪਿਛਲੇ ਹਫਤੇ ਸਕਾਟਲੈਂਡ ਦੇ ਬਾਲਮੋਰਲ ਕੈਸਲ 'ਚ 96 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਸੀ। ਉਸ ਦਾ ਤਾਬੂਤ ਸਕਾਟਲੈਂਡ ਤੋਂ ਸੜਕ ਅਤੇ ਹਵਾਈ ਰਾਹੀਂ ਬਕਿੰਘਮ ਪੈਲੇਸ ਲਿਆਂਦਾ ਗਿਆ।

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦਾ ਅੰਤਿਮ ਸਸਕਾਰ ਦੀਆਂ ਰਸਮਾਂ ਜਾਰੀ ਹਨ। ਲੰਡਨ ਦੇ ਸੰਸਦ ਭਵਨ ਦੇ ਵੈਸਟਮਿੰਸਟਰ ਹਾਲ 'ਚ ਹਜ਼ਾਰਾਂ ਦੀ ਗਿਣਤੀ 'ਚ ਲੋਕ ਮਹਾਰਾਣੀ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੇ। ਸ਼ਾਹੀ ਰਵਾਇਤਾਂ ਮੁਤਾਬਕ ਲੋਕ ਇੱਥੇ ਸਥਿਤ ਵੈਸਟਮਿੰਸਟਰ ਹਾਲ ਵਿੱਚ 18 ਸਤੰਬਰ ਤੱਕ ਮਹਾਰਾਣੀ ਨੂੰ ਅੰਤਿਮ ਸ਼ਰਧਾਂਜਲੀ ਦੇ ਸਕਣਗੇ।

ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਦੇਖਿਆ ਜਾ ਰਿਹਾ ਹੈ ਕਿ ਮਹਾਰਾਣੀ ਦੇ ਤਾਬੂਤ ਕੋਲ ਖੜ੍ਹਾ ਇੱਕ ਰਾਇਲ ਗਾਰਡ ਅਚਾਨਕ ਬੇਹੋਸ਼ ਹੋ ਕੇ ਡਿੱਗ ਗਿਆ। ਉਸ ਨੂੰ ਤੁਰੰਤ ਉਥੋਂ ਚੁੱਕ ਲਿਆ ਗਿਆ ਤੇ ਉਸ ਦੀ ਥਾਂ ਦੂਜੇ ਗਾਰਡ ਨੂੰ ਤਾਇਨਾਤ ਕਰ ਦਿੱਤਾ ਗਿਆ।

Image Source: Twitter

ਦਰਅਸਲ, ਮਹਾਰਾਣੀ ਦੀ ਮ੍ਰਿਤਕ ਦੇਹ ਨੂੰ 14 ਸਤੰਬਰ ਨੂੰ ਸਕਾਟਲੈਂਡ ਦੇ ਬਾਲਮੋਰਲ ਕੈਸਲ ਤੋਂ ਲੰਡਨ ਦੇ ਬਕਿੰਘਮ ਪੈਲੇਸ ਲਿਆਂਦਾ ਗਿਆ ਸੀ। ਫਿਰ ਉਸ ਨੂੰ ਵੈਸਟਮਿੰਸਟਰ ਹਾਲ ਵਿੱਚ ਰੱਖਿਆ ਗਿਆ ਸੀ। ਇਹ ਗਾਰਡ ਉਸ ਦੇ ਤਾਬੂਤ ਨੇੜੇ ਡਿਊਟੀ ਦੇ ਰਿਹਾ ਸੀ। ਦੱਸਿਆ ਗਿਆ ਕਿ ਬੇਹੋਸ਼ ਹੋ ਕੇ ਡਿੱਗਣ ਵਾਲਾ ਗਾਰਡ ਬਜ਼ੁਰਗ ਹੈ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਹ ਰਾਇਲ ਗਾਰਡ ਅਚਾਨਕ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਿਆ। ਰਾਇਲ ਗਾਰਡ ਦੇ ਡਿੱਗਣ ਤੋਂ ਬਾਅਦ ਉੱਥੇ ਮੌਜੂਦ ਦੂਜੇ ਗਾਰਡ ਨੇ ਉਸ ਨੂੰ ਚੁੱਕ ਲਿਆ। ਦੱਸਿਆ ਜਾ ਰਿਹਾ ਹੈ ਕਿ ਜ਼ਮੀਨ 'ਤੇ ਡਿੱਗੇ ਗਾਰਡ ਨੂੰ ਕੁਝ ਦੇਰ 'ਚ ਹੀ ਹੋਸ਼ ਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਸਮੇਂ ਲਈ ਆਰਾਮ ਦਿੱਤਾ ਗਿਆ।

Image Source: Twitter

ਹੋਰ ਪੜ੍ਹੋ: ਫ਼ਿਲਮ Thank God ਦਾ ਪਹਿਲਾ ਗੀਤ 'Manike' ਹੋਇਆ ਰਿਲੀਜ਼, ਨਜ਼ਰ ਆਈ ਸਿਧਾਰਥ ਮਲਹੋਤਰਾ ਤੇ ਨੌਰਾ ਫ਼ਤੇਹੀ ਦੀ ਕੈਮਿਸਟਰੀ

ਬ੍ਰਿਟਿਸ਼ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਉਕਤ ਗਾਰਡ ਬਜ਼ੁਰਗ ਸੀ ਅਤੇ ਉਸ ਦੀ ਉਮਰ ਜ਼ਿਆਦਾ ਸੀ। ਉਹ ਲੰਮੇਂ ਸਮੇਂ ਤੋਂ ਇੱਕੋ ਸਥਾਨ 'ਤੇ ਖੜ੍ਹਾ ਸੀ , ਇਸ ਦੇ ਚੱਲਦੇ ਸਿਹਤ ਵਿਗਣ ਜਾਣ ਕਾਰਨ ਉਹ ਡਿੱਗ ਗਿਆ। ਫਿਲਹਾਲ ਇਸ ਘਟਨਾ ਤੋਂ ਬਾਅਦ ਮਹਾਰਾਣੀ ਦੇ ਅੰਤਿਮ ਸੰਸਕਾਰ 'ਚ ਲੱਗੇ ਗਾਰਡਾਂ ਦੀ ਡਿਊਟੀ ਬਦਲਣ ਦੇ ਆਦੇਸ਼ ਦਿੱਤੇ ਗਏ ਹਨ।

JUST IN ? Royal guard at Westminster Hall, where the Queen is lying in state, collapsed pic.twitter.com/DagowtZmZK

— Insider Paper (@TheInsiderPaper) September 14, 2022

Related Post