ਮੰਗੇਤਰ ਦੇ ਨਾਲ ਮਸਤੀ ਦੇ ਮੂਡ ‘ਚ ਨਜ਼ਰ ਆਈ ਰੁਬੀਨਾ ਬਾਜਵਾ, ਵੇਖੋ ਵੀਡੀਓ

By  Shaminder April 28th 2022 01:16 PM

ਰੁਬੀਨਾ ਬਾਜਵਾ (Rubina Bajwa) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਰੁਬੀਨਾ ਬਾਜਵਾ ਆਪਣੇ ਮੰਗੇਤਰ ਗੁਰਬਖਸ਼ ਸਿੰਘ ਚਾਹਲ ਦੇ ਨਾਲ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਅਦਾਕਾਰਾ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਰੁਬੀਨਾ ਬਾਜਵਾ ਅਤੇ ਗੁਰਬਖਸ਼ ਚਾਹਲ ਦੀ ਕੁਝ ਸਮਾਂ ਪਹਿਲਾਂ ਹੀ ਮੰਗਣੀ ਹੋਈ ਸੀ ।

Rubina Bajwa ,- image From instagram

ਹੋਰ ਪੜ੍ਹੋ : ਨੀਰੂ ਬਾਜਵਾ ਨੇ ਆਪਣੀ ਛੋਟੀ ਭੈਣ ਰੁਬੀਨਾ ਬਾਜਵਾ ਦੇ ਨਾਲ ਸਾਂਝਾ ਕੀਤਾ ਮਸਤੀ ਵਾਲਾ ਵੀਡੀਓ

ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । ਰੁਬੀਨਾ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੁਣ ਤੱਕ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਹਰੀਸ਼ ਵਰਮਾ ਦੇ ਨਾਲ ਆਈ ਫ਼ਿਲਮ ‘ਮੁੰਡਾ ਹੀ ਚਾਹੀਦਾ’ ਫ਼ਿਲਮ ‘ਚ ਉਸ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।

Rubina Bajwa,, image From instagram

ਹੋਰ ਪੜ੍ਹੋ : ਰੁਬੀਨਾ ਬਾਜਵਾ ਆਪਣੇ ਮੰਗੇਤਰ ਦੇ ਨਾਲ ਰੋਮਾਂਟਿਕ ਡੇਟ ‘ਤੇ ਆਈ ਨਜ਼ਰ, ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਤੋਂ ਇਲਾਵਾ ਜੱਸੀ ਗਿੱਲ ਅਤੇ ਬੱਬਲ ਰਾਏ ਦੇ ਨਾਲ ਸਰਗੀ ਸਣੇ ਹੋਰ ਵੀ ਕਈ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੀ ਹੈ ।ਅਦਾਕਾਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ ।

Rubina Bajwa ,, image From instagram

ਆਪਣੇ ਮੰਗੇਤਰ ਦੇ ਨਾਲ ਉਹ ਅਕਸਰ ਸਮਾਂ ਬਤੀਤ ਕਰਦੀ ਨਜ਼ਰ ਆਉਂਦੀ ਹੈ । ਰੁਬੀਨਾ ਬਾਜਵਾ ਦੀਆਂ ਦੋ ਭੈਣਾਂ ਹੋਰ ਹਨ ਵੱਡੀ ਨੀਰੂ ਬਾਜਵਾ ਅਤੇ ਛੋਟੀ ਸਬਰੀਨਾ ਬਾਜਵਾ । ਰੁਬੀਨਾ ਬਾਜਵਾ ਦੀ ਭੈਣ ਨੀਰੂ ਬਾਜਵਾ ਵੀ ਇੱਕ ਬਿਹਤਰੀਨ ਅਦਾਕਾਰਾ ਹੈ ਅਤੇ ਉਸ ਨੇ ਆਪਣੀ ਅਦਾਕਾਰੀ ਦੇ ਨਾਲ ਪੰਜਾਬੀ ਇੰਡਸਟਰੀ ‘ਚ ਵੱਡਾ ਨਾਮ ਬਣਾਇਆ ਹੈ । ਜਲਦ ਹੀ ਅਦਾਕਾਰਾ ਹਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੀ ਹੋਈ ਨਜ਼ਰ ਆਏਗੀ ।

 

View this post on Instagram

 

A post shared by Rubina Bajwa (@rubina.bajwa)

Related Post