ਗਾਇਕੀ ਤੋਂ ਹੱਟ ਕੁਝ ਵੱਖਰਾ ਕੀਤਾ ਰੁਪਿੰਦਰ ਹਾਂਡਾ ਨੇ , ਵੀਡਿਓ 'ਚ ਦੇਖੋ ਕੀ 

By  Rupinder Kaler November 5th 2018 05:19 AM

ਗਾਇਕੀ ਦੇ ਖੇਤਰ ਵਿੱਚ ਚੰਗਾ ਨਾਂ ਚਮਕਾਉਣ ਵਾਲੀ ਰੁਪਿੰਦਰ ਹਾਂਡਾ, ਹੁਣ ਸਮਾਜ ਦੀ ਭਲਾਈ ਕੰਮ ਕਰਨ ਲੱਗੀ ਹੈ । ਰੁਪਿੰਦਰ ਹਾਂਡਾ ਕੇਰਲਾ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਖਾਲਸਾ ਏਡ ਨਾਲ ਮਿਲਕੇ ਕੰਮ ਕਰ ਰਹੀ ਹੈ । ਰੁਪਿੰਦਰ ਹਾਂਡਾ ਕੇਰਲਾ ਵਿੱਚ ਪਹੁੰਚ ਕੇ ਉਹਨਾਂ ਲੋਕਾਂ ਨੂੰ ਜ਼ਰੂਰਤ ਦਾ ਸਮਾਨ ਵੰਡ ਰਹੀ ਹੈ ਜਿਨ੍ਹਾਂ 'ਤੇ ਹੜ੍ਹ ਕਹਿਰ ਬਣਕੇ ਟੁੱਟਿਆ ਸੀ ।

ਹੋਰ ਵੇਖੋ :ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਬੈਡਫਿਲਾ’ ਦਾ ਟੀਜ਼ਰ ਹੋਇਆ ਜਾਰੀ

Rupinder Handa Rupinder Handa

ਕੇਰਲਾ ਵਿੱਚ ਲੋਕਾਂ ਦੀ ਮਦਦ ਕਰ ਰਹੀ ਰੁਪਿੰਦਰ ਹਾਂਡਾ ਨੇ ਇਸ ਸਬੰਧ ਵਿੱਚ ਇੱਕ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ।ਇਸ ਵੀਡਿਓ ਵਿੱਚ ਉਹ ਲੋਕਾਂ ਦੀ ਮਦਦ ਕਰਦੀ ਹੋਈ ਦਿਖਾਈ ਦੇ ਰਹੀ ਹੈ । ਹਾਂਡਾ ਨੇ ਇਸ ਵੀਡਿਓ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ''ਮਨ ਨੂੰ ਬਹੁਤ ਸ਼ਾਂਤੀ ਮਿਲੀ ਅੱਜ ਸੇਵਾ ਕਰਨ ਦਾ ਮੌਕਾ ਮਿਲਿਆ...ਵਾਹਿਗੁਰੂ ਮੇਹਰ ਕਰਨ।''

ਹੋਰ ਵੇਖੋ :ਪੰਜਾਬੀ ਫਿਲਮਾਂ ‘ਚ ਅਕਸ਼ੇ ਕੁਮਾਰ ਦੀ ਮੁੜ ਐਂਟਰੀ, ਦੇਖੋ ਨਵਾਂ ਅਵਤਾਰ

https://www.instagram.com/p/Bpt7DeMn2Z-/

ਇਸ ਦੇ ਨਾਲ ਹੀ ਰੁਪਿੰਦਰ ਹਾਂਡਾ ਨੇ ਹੋਰ ਲੋਕਾਂ ਨੂੰ ਵੀ ਅਪੀਲ ਕਰਦੇ ਹੋਏ ਲਿਖਿਆ ਹੈ ਕਿ ਕਿ ਉਹ ਤੇ ਉਹਨਾਂ ਦੀ ਟੀਮ ਕੇਰਲਾ ਪਹੁੰਚੀ ਹੋਈ ਹੈ ,ਤੇ ਇੱਥੇ ਲੋਕਾਂ ਅੱਜ ਵੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ । ਅਗਸਤ 'ਚ ਆਏ ਹੜ੍ਹ ਦੇ ਨਿਸ਼ਾਨ ਹਾਲੇ ਵੀ ਬਰਕਰਾਰ ਹਨ ਕਿਉਂਕਿ ਅਜੇ ਵੀ ਕਈ ਥਾਂਵਾਂ 'ਤੇ ਹੜ੍ਹ ਦਾ ਪਾਣੀ ਭਰਿਆ ਹੋਇਆ ਹੈ। ਹਾਂਡਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕਰਦੇ ਹੋਏ ਲਿਖਿਆ ਹੈ ਕਿ ਉਹ ਚਾਹੁੰਦੀ ਹੈ ਕਿ ਹੋਰ ਲੋਕ ਵੀ ਜਿੰਨਾਂ ਹੋ ਕੇ ਸਕੇ ਵਧ ਚੜ੍ਹ ਕੇ ਇਸ ਸੇਵਾ 'ਚ ਹਿੱਸਾ ਪਾਉਣ ।

ਹੋਰ ਵੇਖੋ :ਬੰਟੀ ਬੈਂਸ ਨੂੰ ਆਈ ਕਿਸ ਦੀ ਏਨੀ ਯਾਦ ਕਿ ‘ਕੁੜੀਆਂ ਵਾਂਗ ਰੋਏ’ ਬੰਟੀ ਬੈਂਸ, ਵੇਖੋ ਵੀਡਿਓ

https://www.instagram.com/p/BpyEOV5HKJI/

Related Post