ਰੁਪਿੰਦਰ ਹਾਂਡਾ ਨਾਲ ਸਬੰਧਤ ਜੀ.ਕੇ. ਦਾ ਪ੍ਰਸ਼ਨ ਪੱਤਰ 'ਚ ਪੁੱਛਿਆ ਗਿਆ ਸਵਾਲ ,ਤਸਵੀਰ ਹੋ ਰਹੀ  ਵਾਇਰਲ 

By  Shaminder October 22nd 2018 09:48 AM

ਰੁਪਿੰਦਰ ਹਾਂਡਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਅਤੇ ਹੁਣ ਉਨ੍ਹਾਂ ਦਾ ਜਲਦ ਹੀ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ । ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇਣ ਵਾਲੀ ਰੁਪਿੰਦਰ ਹਾਂਡਾ ਦਾ ਏਨੀਂ ਦਿਨੀਂ ਚਰਚਾ 'ਚ ਬਣੀ ਹੋਈ ਹੈ । ਚਰਚਾ 'ਚ ਹੋਵੇ ਵੀ ਕਿਉਂ ਨਾਂ । ਆਖਿਰ ਉਨ੍ਹਾਂ ਨੇ ਪੰਜਾਬੀਆਂ ਦਾ ਮਾਣ ਵਧਾਇਆ ਹੈ । ਹੁਣ ਤੁਸੀਂ ਸੋਚ ਰਹੇ ਹੋਵੇਗਾ ਕਿ ਗੀਤ ਗਾ ਕੇ ਉਨ੍ਹਾਂ ਨੇ ਮਾਣ ਵਧਾਉਣ ਵਾਲੀ ਕਿਹੜੀ ਗੱਲ ਕੀਤੀ ਹੈ । ਜੀ ਨਹੀਂ ਅਸੀਂ ਉਨ੍ਹ ਦੇ ਗੀਤਾਂ ਦੀ ਗੱਲ ਨਹੀਂ ਕਰ ਰਹੇ ਬਲਕਿ ਅਸੀਂ ਗੱਲ ਕਰ ਰਹੇ ਹਾਂ ਰੁਪਿੰਦਰ ਹਾਂਡਾ ਨਾਲ ਸਬੰਧਤ ਪੁੱਛੇ ਗਏ ਇੱਕ ਸਵਾਲ ਨੂੰ ਲੈ ਕੇ ।

ਹੋਰ ਵੇਖੋ : ‘ਕੁਈਨ ਆਫ ਸਰਦਾਰ’ ਦੇ ਰੰਗ ‘ਚ ਰੰਗੀ ਹੋਈ ਹੈ ਰੁਪਿੰਦਰ ਹਾਂਡਾ

ਜਿੱਥੇ ਜੀ.ਕੇ. ਨਾਲ ਸਬੰਧਤ ਇੱਕ ਸਵਾਲ ਪ੍ਰਸ਼ਨ ਪੱਤਰ 'ਚ ਪਾਇਆ ਗਿਆ ਹੈ । ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਹੈ ।ਇਸ ਪ੍ਰਸ਼ਨ ਪੱਤਰ 'ਚ ਤੁਸੀਂ ਵੇਖ ਸਕਦੇ ਹੋ ਕਿ ਰੁਪਿੰਦਰ ਹਾਂਡਾ ਬਾਰੇ ਪੁੱਛਿਆ ਗਿਆ ਹੈ ਕਿ ਉਹ ਕਿੱਥੋਂ ਦੇ ਰਹਿਣ ਵਾਲੇ ਹਨ । ਇਸ ਪ੍ਰਸ਼ਨ ਹਰਿਆਣਾ ਦੇ ਇੱਕ ਜੀਕੇ ਦੇ ਪ੍ਰਸ਼ਨ ਪੱਤਰ 'ਚ ਪਾਇਆ ਗਿਆ ਸੀ । ਰੁਪਿੰਦਰ ਹਾਂਡਾ ਨਾਲ ਸਬੰਧਤ ਇਸ ਜੀ.ਕੇ. ਦਾ ਇਹ  ਪ੍ਰਸ਼ਨ ਪੱਤਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਤੁਸੀਂ ਵੀ ਵੇਖੋ ਇਸ ਵਾਇਰਲ ਪ੍ਰਸ਼ਨ ਪੱਤਰ ਦੀ ਤਸਵੀਰ ।

rupinder handa

Related Post