ਤਪਦੀ ਗਰਮੀ ‘ਚ ਸ਼ਹੀਦੀ ਗੁਰਪੁਰਬ ‘ਤੇ ਰੁਪਿੰਦਰ ਹਾਂਡਾ ਨੇ ਨਿਭਾਈ ਸੇਵਾ, ਦੇਖੋ ਵੀਡੀਓ

By  Lajwinder kaur June 6th 2019 03:35 PM

ਤਪਦੀ ਗਰਮੀ ‘ਚ ਸ਼ਹੀਦੀ ਗੁਰਪੁਰਬ ‘ਤੇ ਰੁਪਿੰਦਰ ਹਾਂਡਾ ਨੇ ਨਿਭਾਈ ਸੇਵਾ, ਦੇਖੋ ਵੀਡੀਓ: ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕਾ ਰੁਪਿੰਦਰ ਹਾਂਡਾ ਜੋ ਕਿ ਵਧੀਆ ਗਾਇਕਾ ਹੋਣ ਦੇ ਨਾਲ ਵਧੀਆ ਇਨਸਾਨ ਵੀ ਨੇ। ਉਨ੍ਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਛਾਈ ਹੋਈ ਹੈ। ਇਸ ਵੀਡੀਓ ‘ਚ ਉਹ ਤਪਦੀ ਗਰਮੀ ‘ਚ ਠੰਡੇ ਮਿੱਠੇ ਜਲ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਹਨ। ਰੁਪਿੰਦਰ ਹਾਂਡਾ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ।

View this post on Instagram

 

Parnaam shaheeda nu?

A post shared by Rupinder Handa (@rupinderhandaofficial) on Jun 6, 2019 at 1:39am PDT

ਏਨੀਂ ਦਿਨੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਥਾਂ-ਥਾਂ ਠੰਡੇ ਮਿੱਠੇ ਜਲ ਦੀ ਛਬੀਲ ਲੱਗਦੀ ਹੈ। ਸੋ ਇਹ ਮਿੱਠਾ ਜਲ ਆਉਂਦੇ-ਜਾਂਦੇ ਰਾਹਗੀਰਾਂ ਲਈ ਰਾਹਤ ਦਾ ਕੰਮ ਕਰਦਾ ਹੈ ਤੇ ਇਸ ਦੇ ਨਾਲ ਹੀ ਇੱਕ ਹੋਰ ਵੀ ਸੰਦੇਸ਼ ਮਿਲਦਾ ਹੈ:-

ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ।।

Related Post