ਰੁਪਿੰਦਰ ਹਾਂਡਾ ਨੇ ਆਪਣੇ ਦੋਸਤਾਂ ਨਾਲ ਸਜਾਈ ਗੀਤਾਂ ਦੀ ਮਹਿਫ਼ਲ,ਵੀਡੀਓ ਕੀਤਾ ਸਾਂਝਾ

By  Shaminder October 26th 2019 08:58 AM -- Updated: October 26th 2019 01:18 PM

ਰੁਪਿੰਦਰ ਹਾਂਡਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਵੀਡੀਓ 'ਚ ਉਹ ਹਿੰਦੀ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਉਨ੍ਹਾਂ ਨੇ ਆਪਣੇ ਸਾਥੀ ਗਾਇਕਾਂ ਤੇ ਦੋਸਤਾਂ ਨਾਲ ਉਮਰਾਓ ਜਾਨ ਫ਼ਿਲਮ ਦਾ ਗੀਤ 'ਇਨ ਆਂਖੋ ਕੀ ਮਸਤੀ ਕੇ ਮਸਤਾਨੇ ਹਜ਼ਾਰੋਂ ਹੈ' ਅਤੇ 'ਹਮੇਂ ਤੁਮਸੇ ਪਿਆਰ ਕਿਤਨਾ' ਇਸ ਤੋਂ ਇਲਾਵਾ ਉਨ੍ਹਾਂ ਨੇ "ਬੂਹੇ ਬਾਰੀਆਂ 'ਤੇ ਨਾਲੇ ਕੰਧਾਂ ਟੱਪ ਕੇ" ਗੀਤ ਗਾ ਕੇ ਸਮਾਂ ਬੰਨਿਆ  ।

ਹੋਰ ਵੇਖੋ: Search ਰੁਪਿੰਦਰ ਹਾਂਡਾ ਰੁਪਿੰਦਰ ਹਾਂਡਾ ਨੇ ਆਪਣੇ ਖ਼ਾਸ ਦਿਨ ਇਸ ਤਰ੍ਹਾਂ ਮਨਾਉਣ ਦੀ ਕੀਤੀ ਅਪੀਲ,ਵੀਡੀਓ ਕੀਤਾ ਸਾਂਝਾ

https://www.instagram.com/p/B4CDShIJLCd/

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰੁਪਿੰਦਰ ਹਾਂਡਾ ਨੇ ਸਤਵੰਤ ਅਤੇ ਸੂਫੀ ਰਾਠੌਰ ਨੂੰ ਵੀ ਟੈਗ ਕੀਤਾ ਹੈ ।

https://www.instagram.com/p/B4By-NqJr2N/

ਉਨ੍ਹਾਂ ਨੇ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਕਿ "Buhe Barian Me and my friends were sitting and i sang it randomly (mehfil ) i hope you guys will like it"  ਰੁਪਿੰਦਰ ਹਾਂਡਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਉਹ ਆਪਣੇ ਗੀਤਾਂ ਅਤੇ ਨਿੱਜੀ ਜ਼ਿੰਦਗੀ ਨਾਲ ਸਬੰਧਤ ਵੀਡੀਓ ਅਕਸਰ ਸਾਂਝੇ ਕਰਦੇ ਰਹਿੰਦੇ ਹਨ ।

Related Post