ਮੈਂਡੀ ਤੱਖਰ ਦੇ ਦਿਲ ਦੇ ਦਰਦ ਨੂੰ ਬਿਆਨ ਕਰ ਰਹੇ ਨੇ ਹਰਸ਼ਦੀਪ ਕੌਰ ‘ਚੰਨ ਵੇ’ ਗੀਤ ਦੇ ਰਾਹੀਂ, ਦੇਖੋ ਵੀਡੀਓ

By  Lajwinder kaur August 28th 2019 01:04 PM -- Updated: August 28th 2019 01:13 PM

ਮੈਂਡੀ ਤੱਖਰ ਤੇ ਜੋਬਨਪ੍ਰੀਤ ਸਿੰਘ ਦੀ ਆਉਣ ਵਾਲੀ ਫ਼ਿਲਮ ‘ਸਾਕ’ ਜਿਸ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ। ਇਸ ਵਾਰ ਫ਼ਿਲਮ ਦਾ ਸੈਡ ਸੌਂਗ ‘ਚੰਨ ਵੇ’ ਰਿਲੀਜ਼ ਹੋਇਆ ਹੈ, ਜਿਸ ‘ਚ ਮੈਂਡੀ ਤੱਖਰ ਤੇ ਜੋਬਨਪ੍ਰੀਤ ਸਿੰਘ ਦੀ ਜੁਦਾਈ ਦੇ ਦਰਦ ਨੂੰ ਪੇਸ਼ ਕੀਤਾ ਗਿਆ ਹੈ। ਇਸ ਗਾਣੇ ਨੂੰ ਬਾਲੀਵੁੱਡ ਦੀ ਦਿੱਗਜ ਗਾਇਕਾ ਹਰਸ਼ਦੀਪ ਕੌਰ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗਾਣੇ ਦੇ ਬੋਲ ਕਰਤਾਰ ਕਮਲ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਓਂਕਾਰ ਮਿਨਹਾਸ ਨੇ ਦਿੱਤਾ ਹੈ। ‘ਚੰਨ ਵੇ’ ਗਾਣੇ ਨੂੰ ਮੈਂਡੀ ਤੱਖਰ ਤੇ ਜੋਬਨਪ੍ਰੀਤ ਉੱਤੇ ਫਿਲਮਾਇਆ ਗਿਆ। ਇਸ ਗਾਣੇ ਨੂੰ ਵ੍ਹਾਈਟ ਹਿੱਲ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਦ ਨਾਲ ਭਰੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਵੇਖੋ:‘ਪਲ ਪਲ ਦਿਲ ਕੇ ਪਾਸ’ ਦਾ ਪਹਿਲਾ ਗਾਣਾ ਹੋਇਆ ਰਿਲੀਜ਼, ਬੇਬਾਕ ਅੰਦਾਜ਼ ‘ਚ ਨਜ਼ਰ ਆ ਰਹੇ ਨੇ ਕਰਣ ਦਿਓਲ ਤੇ ਸਹਿਰ ਬਾਂਬਾ, ਦੇਖੋ ਵੀਡੀਓ

ਇਸ ਫ਼ਿਲਮ ‘ਚ ਮੈਂਡੀ ਤੱਖਰ ਤੇ ਜੋਬਨਪ੍ਰੀਤ ਸਿੰਘ ਤੋਂ ਇਲਾਵਾ ਮੁਕੁਲ ਦੇਵ, ਸੋਨਪ੍ਰੀਤ ਜਵੰਦਾ, ਦਿਲਾਵਰ ਸਿੱਧੂ, ਰੁਪਿੰਦਰ ਰੂਪੀ, ਮਹਾਬੀਰ ਭੁੱਲਰ ਸਣੇ ਹੋਰ ਕਈ ਅਦਾਕਾਰ ਵੀ ਨਜ਼ਰ ਆਉਣਗੇ। ਇਹ ਫ਼ਿਲਮ 6 ਸਤੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

Related Post