ਸੰਗੀਤ ਜਗਤ ਦੇ ਨਾਮੀ ਸੰਗੀਤਕਾਰ ਸਚਿਨ ਆਹੂਜਾ ਮਨਾ ਰਹੇ ਨੇ ਅੱਜ ਆਪਣਾ ਜਨਮਦਿਨ, ਬੱਚਿਆਂ ਨੇ ਕੁਝ ਇਸ ਤਰ੍ਹਾਂ ਦਿੱਤਾ ਸਚਿਨ ਨੂੰ ਬਰਥਡੇਅ ਸਰਪ੍ਰਾਈਜ਼

By  Lajwinder kaur July 19th 2020 03:03 PM -- Updated: July 19th 2020 03:04 PM

ਪੰਜਾਬੀ ਇੰਡਸਟਰੀ ਦੇ ਨਾਮੀ ਸੰਗੀਤਕਾਰ, ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਸਚਿਨ ਆਹੂਜਾ ਜਿੰਨ੍ਹਾਂ ਨੂੰ ਸੰਗੀਤ ਦੀ ਗੁੜ੍ਹਤੀ ਪਿਤਾ ਚਰਨਜੀਤ ਆਹੂਜਾ ਤੋਂ ਮਿਲੀ ਹੈ । ਸਚਿਨ ਆਹੂਜਾ ਅੱਜ ਆਪਣਾ 42 ਵਾਂ ਜਨਮ ਦਿਨ ਮਨਾ ਰਹੇ ਹਨ। ਸਚਿਨ ਆਹੂਜਾ 19 ਜੁਲਾਈ 1978 ਨੂੰ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਜਨਮੇ ਸਨ । ਸਚਿਨ ਆਹੂਜਾ ਨਾ ਸਿਰਫ਼ ਮਸ਼ਹੂਰ ਸੰਗੀਤਕਾਰ ਹਨ ਬਲਕਿ ਉਹ ਇਕ ਚੰਗੇ ਕੰਪੋਜ਼ਰ, ਨਿਰਮਾਤਾ ਅਤੇ ਜੱਜ ਵਜੋਂ ਵੀ ਜਾਣੇ ਜਾਂਦੇ ਹਨ ।

ਸਚਿਨ ਆਹੂਜਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਜਨਮ ਦਿਨ ਦੀ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਵੀ ਸ਼ੇਅਰ ਕੀਤੀ ਹੈ । ਜਿਸ ‘ਚ ਉਹ ਆਪਣੇ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਨੇ । ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਕਮੈਂਟਸ ਕਰਕੇ ਸਚਿਨ ਆਹੂਜਾ ਨੂੰ ਬਰਥਡੇਅ ਵਿਸ਼ ਕਰ ਰਹੇ ਨੇ ।

ਸਚਿਨ ਕਈ ਪੰਜਾਬੀ ਫਿਲਮਾਂ ਨੂੰ ਆਪਣੇ ਸੰਗੀਤ ਨਾਲ ਨਵਾਜ਼ ਚੁੱਕੇ ਹਨ ਜਿੰਨ੍ਹਾਂ ‘ਚ ‘ਯਾਰੀਆਂ’, ‘ਪੂਜਾ ਕਿਵੇਂ ਆ’, ‘ਜੋਰਾ 10 ਨੰਬਰੀਆ’, ‘ਕਬੱਡੀ ਵਨਸ ਅਗੈਂਨ’ ਵਰਗੀਆਂ ਹਿੱਟ ਫਿਲਮਾਂ ਸ਼ਾਮਿਲ ਹਨ । ਗੀਤਾਂ ਨੂੰ ਮਿਊਜ਼ਿਕ ਦੇਣ ਤੋਂ ਇਲਾਵਾ ਆਪਣੀ ਅਵਾਜ਼ ‘ਚ ਵੀ ਕਈ ਪੰਜਾਬੀ ਗੀਤ ਦੇ ਚੁੱਕੇ ਹਨ। ਸਚਿਨ ਆਹੂਜਾ ਨੂੰ ਕਈ ਮਿਊਜ਼ਿਕ ਅਵਾਰਡਸ ਦੇ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ । ਪੀਟੀਸੀ ਪੰਜਾਬੀ ਵੱਲੋਂ ਕਰਵਾਏ ਜਾਂਦੇ ਸੰਗੀਤਕ ਸ਼ੋਅਜ਼ ‘ਚ ਸਚਿਨ ਆਹੂਜਾ ਜੱਜ ਦੀ ਭੂਮਿਕਾ ਵੀ ਨਿਭਾ ਚੁੱਕੇ ਨੇ ।

Related Post