ਸਚਿਨ ਆਹੂਜਾ ਨੂੰ ਫੈਨ ਨੇ ਦਿੱਤਾ ਸਰਪ੍ਰਾਈਜ਼, ਸਕੈਚ ਬਣਾ ਕੇ ਪੇਸ਼ ਕੀਤਾ ਪਿਆਰ

By  Lajwinder kaur November 29th 2019 11:36 AM -- Updated: November 29th 2019 11:40 AM

ਪੰਜਾਬੀ ਇੰਡਸਟਰੀ ਦੇ ਨਾਮੀ ਸੰਗੀਤਕਾਰ, ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਸਚਿਨ ਆਹੂਜਾ ਜਿਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਲੰਮੀ ਚੌੜੀ ਫੈਨ ਫੋਲਵਿੰਗ ਹੈ। ਜਿਸਦੇ ਚੱਲਦੇ ਸਚਿਨ ਆਹੂਜਾ ਦੇ ਫੈਨਜ਼ ਅਕਸਰ ਉਨ੍ਹਾਂ ਨੂੰ ਸਰਪ੍ਰਾਈਜ਼ ਦਿੰਦੇ ਰਹਿੰਦੇ ਹਨ। ਜੀ ਹਾਂ ਇਸ ਵਾਰ ਮੌਕਾ ਸੀ, ਵਾਇਸ ਆਫ਼ ਪੰਜਾਬ ਸੀਜ਼ਨ 10 ਦੇ ਮੁਹਾਲੀ ਆਡੀਸ਼ਨ ਦਾ। ਬੀਤੇ ਦਿਨ ਹੋਏ ਆਡੀਸ਼ਨ ਦੌਰਾਨ ਉਨ੍ਹਾਂ ਦੇ ਫੈਨ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ, ਜਦੋਂ ਉਸ ਫੈਨ ਨੇ ਆਪਣਾ ਪਿਆਰ ਪੇਸ਼ ਕੀਤਾ। ਦੱਸ ਦਈਏ ਸਚਿਨ ਆਹੂਜਾ ਦਾ ਫੈਨ  ਉਨ੍ਹਾਂ ਦੇ ਲਈ ਪੈਨਸਿਲ ਸਕੈਚ ਦੇ ਰਾਹੀਂ ਉਨ੍ਹਾਂ ਦੀ  ਤਸਵੀਰ ਬਣਾ ਕੇ ਲਿਆ ਸੀ।

View this post on Instagram

 

Pencil sketch made by voice of punjab contestant, i was so touched by this gesture.. God bless him.. Thanks a lot everyone for your unconditional love and support always.. #sachinahuja #desi #swag #fanlove #vop

A post shared by Sachin Ahuja (@thesachinahuja) on Nov 28, 2019 at 4:56am PST

ਹੋਰ ਵੇਖੋ:ਪਰਮੀਸ਼ ਵਰਮਾ ਨੇ ਵਿਆਹ 'ਚ ਪਹੁੰਚ ਕੇ ਦਿੱਤਾ ਸਰਪ੍ਰਾਈਜ਼, ਭਾਵੁਕ ਹੋਇਆ ਦੋਸਤ, ਦੇਖੋ ਵੀਡੀਓ

ਜੀ ਹਾਂ ਸਚਿਨ ਆਹੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫੈਨ ਦਾ ਧੰਨਵਾਦ ਕਰਦੇ ਹੋਏ ਤਸਵੀਰ ਪੋਸਟ ਕੀਤੀ ਹੈ ਤੇ ਨਾਲ ਲਿਖਿਆ ਹੈ,‘ਪੈਨਸਿਲ ਸਕੈਚ ਵਾਇਸ ਆਫ਼ ਪੰਜਾਬ ਦੇ ਇੱਕ ਕੰਟੇਸਟੈਂਟ ਵੱਲੋਂ....ਦਿਲ ਨੂੰ ਛੂਹ ਜਾਣ ਵਾਲਾ ਗਿਫਟ...ਰੱਬ ਤੇਰੇ ‘ਤੇ ਮਹਿਰ ਕਰੇ..ਸਾਰਿਆਂ ਦਾ ਦਿਲੋਂ ਧੰਨਵਾਦ ਇੰਨਾ ਪਿਆਰ ਤੇ ਸਤਿਕਾਰ ਦੇਣ ਲਈ..’

ਜੇ ਗੱਲ ਕਰੀਏ ਸਚਿਨ ਆਹੂਜਾ ਦੇ ਕੰਮ ਦੀ ਤਾਂ ਉਹ ਪੰਜਾਬੀ ਗੀਤਾਂ ‘ਚ ਕਾਫੀ ਸਰਗਰਮ ਨੇ। ਇਸ ਤੋਂ ਇਲਾਵਾ ਉਹ ਵਾਇਸ ਆਫ਼ ਪੰਜਾਬ ਸੀਜ਼ਨ 10 ‘ਚ ਜੱਜ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ।

Related Post