ਕਿਕ੍ਰੇਟ ਜਗਤ ‘ਚ ਆਪਣੀ ਬੱਲੇਬਾਜ਼ੀ ਦੇ ਨਾਲ ਸਭ ਨੂੰ ਆਪਣਾ ਮੁਰੀਦ ਬਣਾਉਣ ਵਾਲੇ ਇੰਡੀਆ ਦੇ ਦਿੱਗਜ ਖਿਡਾਰੀ ਸਚਿਨ ਤੇਂਦੁਲਕਰ, ਜਿਨ੍ਹਾਂ ਨੇ ਇੱਕ ਵਾਰ ਫਿਰ ਤੋਂ ਵਰਲਡ ਕੱਪ ‘ਚ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕੀਤੀ ਹੈ। ਜੀ ਹਾਂ ਇਸ ਵਾਰ ਉਨ੍ਹਾਂ ਨੇ ਬੱਲੇਬਾਜ਼ੀ ‘ਚ ਨਹੀਂ ਸਗੋਂ ਕੁਮੈਂਟਰੀ ‘ਚ ਆਪਣੀ ਪਾਰੀ ਦਾ ਆਗਾਜ਼ ਕੀਤਾ ਹੈ। ਉਨ੍ਹਾਂ ਨੇ ਇਸ ਵਾਰ ਦੇ ਵਰਲਡ ਕੱਪ ਦੇ ਨਾਲ ਕਿਕ੍ਰੇਟ ਕੁਮੈਂਟਰੀ ਦੇ ਜਗਤ ‘ਚ ਆਪਣਾ ਡੈਬਿਊ ਕੀਤਾ ਹੈ।
View this post on Instagram
My first experience of commentary?! #CWC19 #ENGvSA
ਹੋਰ ਵੇਖੋ:ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ਹੋਇਆ ਸਿੰਗਾ ਦਾ ਰੋਮਾਂਟਿਕ ਗੀਤ ‘ਫੋਟੋ’ ਹੋਇਆ ਦਰਸ਼ਕਾਂ ਦੇ ਰੁਬਰੂ, ਦੇਖੋ ਵੀਡੀਓ
View this post on Instagram
Together again ! Phir Ek baar !
46 ਸਾਲਾ ਦੇ ਸਚਿਨ ਤੇਂਦੁਲਕਰ ਨੇ ਵਿਸ਼ਵ ਕੱਪ ਵਿਚ ਮੇਜ਼ਬਾਨ ਇੰਗਲੈਂਡ ਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਗਏ ਪਹਿਲੇ ਮੁਕਾਬਲੇ ਵਿਚ ਕੁਮੈਂਟਰੀ ‘ਚ ਡੈਬਿਊ ਕੀਤਾ ਹੈ। ਸਚਿਨ ਨੇ ਕੁਮੈਂਟਰੀ ਦੀ ਸ਼ੁਰੂਆਤ ਇੰਗਲੈਂਡ ਦੇ ਖਿਡਾਰੀ ਜੋਫਰਾ ਆਰਚਰ ਦੀ ਤਾਰੀਫ ਕਰਦੇ ਹੋਏ ਕੀਤੀ। ਜੋਫਰਾ ਆਰਚਰ ਦੀ ਤਾਰੀਫ ਕਰਦੇ ਹੋਏ ਸਚਿਨ ਨੇ ਕਿਹਾ ਉਹ ਸ਼ਾਨਦਾਰ ਗੇਂਦਬਾਜ਼ ਹੈ। ਉਨ੍ਹਾਂ ਦੇ ਕੋਲ ਚੰਗੀ ਲਾਈਨ ਲੇਂਥ ਦੇ ਨਾਲ – ਨਾਲ ਗਤੀ ਵੀ ਹੈ। ਇਸ ਮੌਕੇ ਵੀਰੇਂਦਰ ਸਹਿਵਾਗ ਨੇ ਕੁਮੈਂਟਰੀ ‘ਚ ਸਚਿਨ ਤੇਂਦੁਲਕਰ ਦਾ ਸਾਥ ਦਿੰਦੇ ਹੋਏ ਨਜ਼ਰ ਆਏ। ਦਰਸ਼ਕਾਂ ਵੱਲੋਂ ਉਨ੍ਹਾਂ ਵੱਲੋਂ ਕੀਤੀ ਗਈ ਕੁਮੈਂਟਰੀ ਦੀ ਜੰਮ ਕੇ ਤਾਰੀਫ਼ ਕੀਤੀ ਜਾ ਰਹੀ ਹੈ।