ਸੈਫ਼ ਅਲੀ ਖ਼ਾਨ ਨੇ ਇੰਝ ਪਹੁੰਚਾਈ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ,ਮਨਜਿੰਦਰ ਸਿੰਘ ਸਿਰਸਾ ਨੇ ਜਤਾਇਆ ਇਤਰਾਜ਼

By  Shaminder August 20th 2019 03:22 PM -- Updated: August 20th 2019 04:44 PM

ਸੈਫ਼ ਅਲੀ ਖ਼ਾਨ ਦੀ ਚਰਚਿਤ ਵੈੱਬ ਸੀਰੀਜ਼ ਵਿਵਾਦਾਂ 'ਚ ਆ ਗਈ ਹੈ । ਇਸ ਵੈੱਬ ਸੀਰੀਜ਼ 'ਚ ਸੈਫ਼ ਅਲੀ ਖ਼ਾਨ,ਨਵਾਜ਼ੁਦੀਨ ਸਦੀਕੀ,ਸੁਰਵੀਨ ਚਾਵਲਾ ਸਣੇ ਕਈ ਅਦਾਕਾਰ ਕੰਮ ਕਰ ਰਹੇ ਹਨ । ਪਰ ਇਸ ਵੈੱਬ ਸੀਰੀਜ਼ 'ਚ ਸੈਫ਼ ਅਲੀ ਖ਼ਾਨ ਦੇ ਵੱਲੋਂ ਨਿਭਾਏ ਜਾ ਰਹੇ ਕਿਰਦਾਰ 'ਤੇ ਵਿਵਾਦ ਖੜਾ ਹੋ ਚੁੱਕਿਆ ਹੈ । ਜਿਸ ਦੀ ਕਿ ਮਨਜਿੰਦਰ ਸਿੰਘ ਸਿਰਸਾ ਨੇ ਕਰੜੀ ਅਲੋਚਨਾ ਕੀਤੀ ਹੈ ।

ਹੋਰ ਵੇਖੋ :ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਗੀਤ ਅੱਜ ਵੀ ਹੈ ਸੁਪਰਹਿੱਟ,ਵੇਖੋ ਬੋਹੀਮੀਆ,ਅਮਰ ਨੂਰੀ ‘ਤੇ ਹੋਰ ਕਲਾਕਾਰਾਂ ਨੇ ਕਿਵੇਂ ਪਾਇਆ ਇਸ ਗੀਤ ‘ਤੇ ਭੰਗੜਾ,ਵੇਖੋ ਵੀਡੀਓ

https://twitter.com/mssirsa/status/1163513723153051650

ਇਸ ਸੀਰੀਜ 'ਚ ਸੈਫ਼ ਇੱਕ ਸਿੱਖ ਦਾ ਕਿਰਦਾਰ ਨਿਭਾਅ ਰਹੇ ਨੇ ਅਤੇ ਇਸ ਸੀਰੀਜ਼ 'ਚ ਇੱਕ ਜਗ੍ਹਾ 'ਤੇ ਸੈਫ਼ ਐਕਟਿੰਗ ਕਰਦੇ ਹੋਏ ਆਪਣਾ ਕੜਾ ਲਾਹ ਕੇ ਸੁੱਟ ਦਿੰਦੇ ਨੇ ।

broadway broadway

ਮਨਜਿੰਦਰ ਸਿੰਘ ਸਿਰਸਾ ਨੇ ਇਸ 'ਤੇ ਕਰੜਾ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਸ ਸੀਨ ਨੂੰ ਇਸ ਸੀਰੀਜ਼ 'ਚ ਤੁਰੰਤ ਹਟਾਇਆ ਜਾਵੇ ਨਹੀਂ ਤਾਂ ਅਕਾਲੀ ਦਲ ਇਸ ਤੇ ਕਨੂੰਨੀ ਕਾਰਵਾਈ ਕਰੇਗਾ । ਉਨ੍ਹਾਂ ਕਿਹਾ ਕਿ ਸਿੱਖ ਧਰਮ 'ਚ ਕੜਾ ਪਾਉਣਾ ਇੱਕ ਧਾਰਮਿਕ ਪ੍ਰੰਪਰਾ ਹੈ ਅਤੇ ਇਸ ਨੂੰ ਲਾਹ ਕੇ ਸੁੱਟਣਾ ਕੜੇ ਦਾ ਅਪਮਾਨ ਹੈ ।

Related Post