ਪਿਤਾ ਸੈਫ਼ ਅਲੀ ਖਾਨ ਦਾ ਤੈਮੂਰ ਦੀ ਸ਼ਕਲ ਵਾਲੇ ਗੁੱਡੇ ‘ਤੇ ਰਿਐਕਸ਼ਨ

By  Lajwinder kaur November 21st 2018 05:41 AM -- Updated: November 22nd 2018 02:30 PM

ਪਿਤਾ ਸੈਫ਼ ਅਲੀ ਖਾਨ ਦਾ ਤੈਮੂਰ ਦੀ ਸ਼ਕਲ ਵਾਲੇ ਗੁੱਡੇ ‘ਤੇ ਰਿਐਕਸ਼ਨ: ਸੈਫ਼ ਅਲੀ ਖਾਨ ਤੇ ਕਰੀਨਾ ਕਪੂਰ ਖਾਨ ਦਾ ਸ਼ਹਿਜ਼ਾਦਾ ਤੈਮੂਰ ਖਾਨ ਟ੍ਰੇਂਡਿੰਗ ‘ਚ ਚੱਲਦਾ ਰਹਿੰਦਾ ਹੈ। ਤੈਮੂਰ ਫੇਮਸ ਬੱਚਾ ਹੈ ਜਿਸ ਕਰਕੇ ਉਸ ਦੀਆਂ ਇੱਕ-ਇੱਕ ਤਸਵੀਰਾਂ 1500 ਰੁਪਏ ‘ਚ ਵਿੱਕ ਰਹੀਆਂ ਨੇ ਇਸ ਦੀ ਜਾਣਕਾਰੀ ਸੈਫ਼ ਨੇ ਕਰਨ ਜੌਹਰ ਦੇ ਸ਼ੌਅ 'ਕੌਫੀ ਵਿਦ ਕਰਨ'  'ਚ ਦਿੱਤੀ ਸੀ। ਪਿਤਾ ਸੈਫ਼ ਅਲੀ ਖਾਨ ਦਾ ਤੈਮੂਰ ਦੀ ਸ਼ਕਲ ਵਾਲੇ ਗੁੱਡੇ ‘ਤੇ ਰਿਐਕਸ਼ਨ ਜਿਸ ਦੇ ਚਲਦੇ ਹੁਣ ਤੈਮੂਰ ਦੀ ਸ਼ਕਲ ਦੇ ਬਾਜ਼ਾਰ ‘ਚ ਖਿਡੌਣੇ ਵਿਕਣੇ ਸ਼ੁਰੂ ਹੋ ਗਏ ਹਨ। ਇਸ ਸਭ ਦੀ ਜਾਣਕਾਰੀ ਇੱਕ ਚੈਨਲ ਦੀ ਪੱਤਰਕਾਰ ਅਸ਼ਵਿਨੀ ਯਾਰਦੀ ਨੇ ਆਪਣੇ ਟਵਿਟਰ ਅਕਾਊਂਟ ਤੇ ਤੈਮੂਰ ਦੀ ਸ਼ਕਲ ਵਾਲੇ ਗੁੱਡੇ ਦੀ ਤਸਵੀਰ ਸ਼ੇਅਰ ਕਰਦੇ ਹੋਏ ਦਿੱਤਾ ਹੈ ਤੇ ਇਸ ਤਸਵੀਰ ਦੀ ਕੈਪਸ਼ਨ ’ਚ ਲਿਖਿਆ ਹੈ, ‘‘ਇਹ ਗੁੱਡਾ ਕੇਰਲਾ ਦੇ ਇਕ ਸਟੋਰ ’ਚ ਵਿਕ ਰਿਹਾ ਹੈ।’’ ਇਹ ਗੁੱਡਾ ਦੇਖਣ ‘ਚ ਤੈਮੂਰ ਦੀ ਸ਼ਕਲ ਵਰਗਾ ਹੀ ਹੈ ਨਾਲ ਹੀ ਗੁੱਡੇ ਦੇ ਕਵਰ ਉੱਤੇ ਵੀ ਤੈਮੂਰ ਲਿਖਿਆ ਹੋਇਆ ਹੈ।

 

Meanwhile at a toy store in Kerala... pic.twitter.com/J2Bl9UnPdT

— Ashvini Yardi (@AshviniYardi) November 19, 2018

ਉਧਰ ਜਦੋਂ ਪਿਤਾ ਸੈਫ ਅਲੀ ਖਾਨ ਨੂੰ ਇਸ ਖਿਡੌਣੇ ਬਾਰੇ ਪਤਾ ਚੱਲਿਆ ਤਾਂ ਸੈਫ ਨੇ ਕਿਹਾ ਹੈ ਕਿ ਘੱਟੋ-ਘੱਟ ਇਕ ਗੁੱਡਾ ਉਹਨਾਂ ਨੂੰ ਵੀ ਭੇਜ ਦੇਣ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਉਹ ਖੁਸ਼ ਨੇ ਲੋਕ ਇਸ ਤੋਂ ਪੈਸਾ ਕੰਮਾ ਰਹੇ ਨੇ ਤੇ ਉਹ  ਪਰਮਾਤਮਾ ਤੋਂ ਆਪਣੇ ਬੱਚੇ ਤੈਮੂਰ ਦੀ ਸੁਰੱਖਿਆ ਤੇ ਖੁਸ਼ੀਆਂ ਦੀ ਕਾਮਨਾ ਕਰਦੇ ਹਨ।

ਪਿਤਾ ਸੈਫ਼ ਅਲੀ ਖਾਨ ਦਾ ਤੈਮੂਰ ਦੀ ਸ਼ਕਲ ਵਾਲੇ ਗੁੱਡੇ ‘ਤੇ ਰਿਐਕਸ਼ਨ

ਹੋਰ ਪੜ੍ਹੋ: ਸੈਫ਼ ਅਲੀ ਖਾਨ ਨੇ ਫਿਰ ਅਪਣਾਇਆ ਸਿੱਖ ਕਿਰਦਾਰ, ਇਸ ਵਾਰ ਬਣੇ ਕੜਕ ਪੁਲਿਸ ਅਫ਼ਸਰ

ਦੱਸ ਦੇਈਇ ਕਿ ਤੈਮੂਰ ਦੀ ਹਰ ਫੋਟੋ ਸੋਸ਼ਲ ਮੀਡੀਆ ’ਤੇ ਮਿੰਟਾਂ 'ਚ ਹੀ ਵਾਇਰਲ ਹੋ ਜਾਂਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਮੰਮੀ ਕਰੀਨਾ ਕਪੂਰ ਖਾਨ ਕਿਵੇਂ ਦਾ ਰਿਐਕਸ਼ਨ ਦਿੰਦੇ ਨੇ ਤੈਮੂਰ ਦੀ ਸ਼ਕਲ ਵਾਲੇ ਗੁੱਡੇ ‘ਤੇ ।

Ptc Punjabi

Related Post