ਅਦਾਕਾਰਾ ਕ੍ਰਿਸ਼ਮਾ ਕਪੂਰ ਨੂੰ ਇਸ ਅਦਾਕਾਰ ਨੇ ਦਿੱਤਾ ਸੀ ਖ਼ਾਸ ਤੋਹਫ਼ਾ,ਅੱਜ ਤੱਕ ਰੱਖਿਆ ਹੈ ਸਾਂਭ ਕੇ

By  Shaminder July 11th 2019 12:10 PM

ਕ੍ਰਿਸ਼ਮਾ ਕਪੂਰ ਨੇ ਇੱਕ ਸ਼ੋਅ ਦੌਰਾਨ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਸੈਫ਼ ਅਲੀ ਖ਼ਾਨ ਨੇ ਇੱਕ ਅਜਿਹਾ ਤੋਹਫ਼ਾ ਦਿੱਤਾ ਸੀ ਜਿਸ ਨੂੰ ਅੱਜ ਤੱਕ ਉਨ੍ਹਾਂ ਨੇ ਸਾਂਭ ਕੇ ਰੱਖਿਆ ਹੋਇਆ ਹੈ । ਕ੍ਰਿਸ਼ਮਾ ਕਪੂਰ ਨੇ ਇੱਕ ਸ਼ੋਅ ਦੌਰਾਨ ਸੈਫ਼ ਅਲੀ ਖ਼ਾਨ ਨੂੰ ਲੈ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ ।

ਹੋਰ ਵੇਖੋ :ਨੀਤਾ ਅੰਬਾਨੀ ਦੇ ਇਸ ਪਰਸ ਦੀ ਕੀਮਤ ਸੁਣਕੇ ਤੁਹਾਡੇ ਉੱਡ ਜਾਣਗੇ ਹੋਸ਼, ਏਨੇ ਕਰੋੜ ਦਾ ਹੈ ਇਹ ਪਰਸ

saif ali khan movie with karisma kapoor के लिए इमेज परिणाम

 

ਅਦਾਕਾਰਾ ਨੇ ਸੈਫ਼ ਅਲੀ ਖ਼ਾਨ ਦੇ ਵਿਆਹ ਦੀ ਗੱਲਬਾਤ ਕਰਦਿਆਂ ਦੱਸਿਆ ਕਿ ਵਿਆਹ ਦੇ ਸਮੇਂ ਰਿਸ਼ਤੇ 'ਚ ਸਾਲੀ ਲੱਗਣ ਦੇ ਨਾਤੇ ਉਨ੍ਹਾਂ ਨੂੰ ਇੱਕ ਤੋਹਫ਼ਾ ਦਿੱਤਾ ਸੀ ਜੋ ਕਿ ਅੱਜ ਵੀ ਉਨ੍ਹਾਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ ।ਸੈਫ਼ ਨੇ ਜਦੋਂ ਉਨ੍ਹਾਂ ਨੂੰ ਇਹ ਗਿਫਟ ਦਿੱਤਾ ਤਾਂ ਉਹ ਵੀ ਨਵਾਬੀ ਸਟਾਈਲ 'ਚ ਦਿੱਤਾ ਸੀ ।

saif ali khan movie with karisma kapoor के लिए इमेज परिणाम

 

ਦਰਅਸਲ ਕ੍ਰਿਸ਼ਮਾ ਕਪੂਰ ਨੂੰ ਸੈਫ਼ ਅਲੀ ਖ਼ਾਨ ਨੇ ਈਅਰ ਰਿੰਗਸ ਦਿੱਤੇ ਸਨ ਜੋ ਕਿ ਬਹੁਤ ਹੀ ਸ਼ਾਨਦਾਰ ਸਨ ਅਤੇ ਕ੍ਰਿਸ਼ਮਾ ਲਈ ਇਹ ਏਨੇ ਅਹਿਮ ਹਨ ਕਿ ਉਨ੍ਹਾਂ ਨੇ ਅੱਜ ਤੱਕ ਇਹ ਸਾਂਭ ਕੇ ਰੱਖੇ ਹੋਏ ਨੇ । ਸ਼ੋਅ ਦੌਰਾਨ ਕ੍ਰਿਸ਼ਮਾ ਕਪੂਰ ਨੇ ਸੈਫ਼ ਅਲੀ ਖ਼ਾਨ ਦੀ ਪਰਸਨੈਲਿਟੀ ਨੂੰ ਲੈ ਕੇ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ ਅਤੇ ਕਿਹਾ ਕਿ ਉਹ ਸੁਪਰ ਕੂਲ ਹਨ ।

संबंधित इमेज

Related Post