ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਜਲਦ ਹੀ ਦੂਜੀ ਔਲਾਦ ਦੇ ਮਾਪੇ ਬਣਨ ਜਾ ਰਹੇ ਹਨ ।ਕੁਝ ਦਿਨ ਪਹਿਲਾਂ ਹੀ ਦੂਜੇ ਬੱਚੇ ਦੇ ਜਨਮ ਤੋਂ ਪਹਿਲਾਂ ਕਰੀਨਾ ਕਪੂਰ ਨਵੇਂ ਘਰ ‘ਚ ਸ਼ਿਫਟ ਹੋਈ ਹੈ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।

ਇਸੇ ਦੌਰਾਨ ਸੈਫ ਅਲੀ ਖ਼ਾਨ ਵੀ ਆਪਣੀ ਚੌਥੀ ਔਲਾਦ ਨੂੰ ਲੈ ਕੇ ਐਕਸਾਈਟਿਡ ਹਨ । ਇੱਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਮੁਤਾਬਕ ਉਨ੍ਹਾਂ ਕਿਹਾ ਕਿ ‘ਮੈਂ ਬਹੁਤ ਐਕਸਾਈਟਿਡ ਹਾਂ ਕਿ ਮੈਂ ਇੱਕ ਵਾਰ ਮੁੜ ਤੋਂ ਪਿਤਾ ਬਣਨ ਜਾ ਰਿਹਾ ਹਾਂ।
ਹੋਰ ਪੜ੍ਹੋ : ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਨੇ ਮਨਾਇਆ ਬੇਟੇ ਤੈਮੂਰ ਦਾ ਜਨਮ ਦਿਨ

ਬੱਚੇ ਮੈਨੂੰ ਬਹੁਤ ਪਸੰਦ ਹਨ, ਘਰ ‘ਚ ਉਨ੍ਹਾਂ ਦੀ ਗਰਮਾਹਟ ਅਤੇ ਖੁਸ਼ੀ ਨਾਲ ਮੈਨੂੰ ਬਹੁਤ ਵਧੀਆ ਲੱਗਦਾ ਹੈ ।ਮੇਰੇ ਦੋ ਵੱਡੇ ਬੱਚੇ ਹਨ ਜਿਨ੍ਹਾਂ ਨਾਲ ਮੇਰਾ ਵੱਖਰਾ ਰਿਲੇਸ਼ਨ ਹੈ।

ਹੁਣ ਉਹ ਮੈਚਓਰ ਹੋ ਚੁੱਕੇ ਹਨ ਅਤੇ ਜ਼ਿੰਦਗੀ ਦੇ ਵੱਖਰੇ ਮੁਕਾਮ ਤੇ ਪਹੁੰਚ ਚੁੱਕੇ ਹਨ । ਪਰ ਮੈਂ ਆਉਣ ਵਾਲੇ ਨੰਨ੍ਹੇ ਮਹਿਮਾਨ ਨੂੰ ਲੈ ਕੇ ਬਹੁਤ ਖੁਸ਼ ਹਾਂ, ਸਾਡੇ ਬੁੱਢੇ ਹੋਣ ਤੋਂ ਪਹਿਲਾਂ ਉਹ ਆ ਰਹੇ ਹਨ’।
View this post on Instagram