ਪਿਤਾ ਬਣਨ ਜਾ ਰਹੇ ਸੈਫ ਅਲੀ ਖ਼ਾਨ ਹਨ ਬੱਚੇ ਨੂੰ ਲੈ ਕੇ ਐਕਸਾਈਟਡ

written by Shaminder | January 20, 2021

ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਜਲਦ ਹੀ ਦੂਜੀ ਔਲਾਦ ਦੇ ਮਾਪੇ ਬਣਨ ਜਾ ਰਹੇ ਹਨ ।ਕੁਝ ਦਿਨ ਪਹਿਲਾਂ ਹੀ ਦੂਜੇ ਬੱਚੇ ਦੇ ਜਨਮ ਤੋਂ ਪਹਿਲਾਂ ਕਰੀਨਾ ਕਪੂਰ ਨਵੇਂ ਘਰ ‘ਚ ਸ਼ਿਫਟ ਹੋਈ ਹੈ । ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ । kareena ਇਸੇ ਦੌਰਾਨ ਸੈਫ ਅਲੀ ਖ਼ਾਨ ਵੀ ਆਪਣੀ ਚੌਥੀ ਔਲਾਦ ਨੂੰ ਲੈ ਕੇ ਐਕਸਾਈਟਿਡ ਹਨ । ਇੱਕ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਮੁਤਾਬਕ ਉਨ੍ਹਾਂ ਕਿਹਾ ਕਿ ‘ਮੈਂ ਬਹੁਤ ਐਕਸਾਈਟਿਡ ਹਾਂ ਕਿ ਮੈਂ ਇੱਕ ਵਾਰ ਮੁੜ ਤੋਂ ਪਿਤਾ ਬਣਨ ਜਾ ਰਿਹਾ ਹਾਂ। ਹੋਰ ਪੜ੍ਹੋ : ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਨੇ ਮਨਾਇਆ ਬੇਟੇ ਤੈਮੂਰ ਦਾ ਜਨਮ ਦਿਨ
kareena kapoor ਬੱਚੇ ਮੈਨੂੰ ਬਹੁਤ ਪਸੰਦ ਹਨ, ਘਰ ‘ਚ ਉਨ੍ਹਾਂ ਦੀ ਗਰਮਾਹਟ ਅਤੇ ਖੁਸ਼ੀ ਨਾਲ ਮੈਨੂੰ ਬਹੁਤ ਵਧੀਆ ਲੱਗਦਾ ਹੈ ।ਮੇਰੇ ਦੋ ਵੱਡੇ ਬੱਚੇ ਹਨ ਜਿਨ੍ਹਾਂ ਨਾਲ ਮੇਰਾ ਵੱਖਰਾ ਰਿਲੇਸ਼ਨ ਹੈ। kareena kapoor khan ਹੁਣ ਉਹ ਮੈਚਓਰ ਹੋ ਚੁੱਕੇ ਹਨ ਅਤੇ ਜ਼ਿੰਦਗੀ ਦੇ ਵੱਖਰੇ ਮੁਕਾਮ ਤੇ ਪਹੁੰਚ ਚੁੱਕੇ ਹਨ । ਪਰ ਮੈਂ ਆਉਣ ਵਾਲੇ ਨੰਨ੍ਹੇ ਮਹਿਮਾਨ ਨੂੰ ਲੈ ਕੇ ਬਹੁਤ ਖੁਸ਼ ਹਾਂ, ਸਾਡੇ ਬੁੱਢੇ ਹੋਣ ਤੋਂ ਪਹਿਲਾਂ ਉਹ ਆ ਰਹੇ ਹਨ’।

0 Comments
0

You may also like