ਸੱਜਣ ਅਦੀਬ ਦਾ ਨਵਾਂ ਗੀਤ ‘ਬਿੱਲੀਆਂ ਅੱਖਾਂ’ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

By  Lajwinder kaur August 21st 2019 01:27 PM

‘ਇਸ਼ਕਾਂ ਦੇ ਲੇਖੇ’ ਗਾਣੇ ਨਾਲ ਸਭ ਦੇ ਦਿਲਾਂ ਨੂੰ ਟੁੰਬਣ ਵਾਲੇ ਗਾਇਕ ਸੱਜਣ ਅਦੀਬ ਆਪਣੇ ਨਵੇਂ ਗੀਤ ‘ਬਿੱਲੀਆਂ ਅੱਖਾਂ’ ਦੇ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਜੀ ਹਾਂ ਇਸ ਗਾਣੇ ਦਾ ਵਰਲਡ ਪ੍ਰੀਮੀਅਰ ਪੀਟੀਸੀ ਨੈੱਟਵਰਕ ਉੱਤੇ ਕੀਤਾ ਗਿਆ ਹੈ। ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਨਾਲ ਹੀ ਇਸ ਗਾਣੇ ਨੂੰ ਯੂਟਿਊਬ ਉੱਤੇ ਜਪਸ ਮਿਊਜ਼ਿਕ ਚੈਨਲ ਉੱਤੇ ਵੀ ਦੇਖਿਆ ਜਾ ਸਕਦਾ ਹੈ।

ਹੋਰ ਵੇਖੋ:ਜਾਣੋ ਮਹਿਲਾ ਫੈਨ ਦੀ ਇਸ ਹਰਕਤ ‘ਤੇ ਸਲਮਾਨ ਖ਼ਾਨ ਨੂੰ ਕਿਉਂ ਆਇਆ ਗੁੱਸਾ, ਵਾਇਰਲ ਹੋਈ ਵੀਡੀਓ

‘ਬਿੱਲੀਆਂ ਅੱਖਾਂ’ ਗਾਣੇ ਦੇ ਬੋਲ ਗਿੱਲ ਤਲਵਾੜਾ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ। ਉੱਧਰ ਸੱਜਣ ਅਦੀਬ ਨੇ ਆਪਣੀ ਰੋਮਾਂਟਿਕ ਆਵਾਜ਼ ਦੇ ਨਾਲ ਇਸ ਗੀਤ ਨੂੰ ਗਾਇਆ ਹੈ। ਇਸ ਗਾਣੇ ‘ਚ ਗਾਇਕ ਮੁਟਿਆਰ ਦੀਆਂ ਸਿਫਤਾਂ ਕਰਦਾ ਹੋਇਆ ਆਪਣੇ ਦਿਲ ਦੀ ਗੱਲ ਨੂੰ ਪੇਸ਼ ਕਰ ਰਿਹਾ ਹੈ। ਇਸ ਗਾਣੇ ਨੂੰ ਨਵਰਾਜ ਰਾਜਾ  ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਵੀ ਸੱਜਣ ਅਦੀਬ ਨੇ ਖੁਦ ਕੀਤੀ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਸੱਜਣ ਅਦੀਬ ਇਸ ਤੋਂ ਪਹਿਲਾਂ ਵੀ ਉਹ ਦਿਲ ਦਾ ਕੋਰਾ, ਦਰਸ਼ਨ ਮਹਿੰਗੇ, ਚੇਤਾ ਤੇਰਾ, ਰੰਗ ਦੀ ਗੁਲਾਬੀ, ਆਹ ਚੱਕ ਛੱਲਾ, ਸੁਣ ਹਵਾ ਦੇ ਬੁੱਲ੍ਹਿਆ, ਚੇਤਾ ਤੇਰਾ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਵਾਹ ਵਾਹੀ ਖੱਟ ਚੁੱਕੇ ਹਨ।

Related Post