ਸੱਜਣ ਅਦੀਬ ਦੀਪ ਜੰਡੂ ਦੇ ਨਾਲ ਲੈ ਕੇ ਆ ਰਹੇ ਨੇ ਨਵਾਂ ਗੀਤ ‘PERFECTION’, ਸ਼ੇਅਰ ਕੀਤਾ ਪੋਸਟਰ

By  Lajwinder kaur September 30th 2019 06:07 PM

ਪੰਜਾਬੀ ਗਾਇਕ ਸੱਜਣ ਅਦੀਬ ਬਹੁਤ ਆਪਣੇ ਨਵੇਂ ਗੀਤ ਪਰਫੈਕਸ਼ਨ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ ਉਨ੍ਹਾਂ ਨੇ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ, ‘ਰਿਲੀਜ਼ ਹੋਵੇਗਾ 5 ਅਕਤੂਬਰ ਨੂੰ...ਗੀਤ ਪਰਫੈਕਸ਼ਨ..ਸੱਜਣ ਅਦੀਬ ਤੇ ਫੀਚਰਿੰਗ ਦੀਪ ਜੰਡੂ..’

 

View this post on Instagram

 

Release on- 5 October Song- Perfection Sajjan adeeB featDeep jandu Music - deep jandu Layric- Manwinder maan Special Thanks - parma music and Deep Jandu vera Presents- Royal music gang Love support share Adeebi ???

A post shared by Sajjan Adeeb (@sajjanadeeb) on Sep 29, 2019 at 8:44pm PDT

ਹੋਰ ਵੇਖੋ:ਫ਼ਿਲਮ ‘ਤੂਫ਼ਾਨ’ ਤੋਂ ਫ਼ਰਹਾਨ ਅਖ਼ਤਰ ਦੀ ਬੌਕਸਰ ਲੁੱਕ ਦੀ ਪਹਿਲੀ ਝਲਕ ਆਈ ਸਾਹਮਣੇ

ਦੱਸ ਦਈਏ ਪਰਫੈਕਸ਼ਨ ਗੀਤ ਨੂੰ ਆਵਾਜ਼ ਦੇ ਨਾਲ ਸ਼ਿੰਗਾਰਣਗੇ ਸੱਜਣ ਅਦੀਬ ਤੇ ਦੀਪ ਜੰਡੂ ਉਨ੍ਹਾਂ ਦਾ ਸਾਥ ਦਿੰਦੇ ਹੋਏ ਨਜ਼ਰ ਆਉਣਗੇ। ਇਸ ਗਾਣੇ ਦੇ ਬੋਲ ਮਨਵਿੰਦਰ ਮਾਨ ਨੇ ਲਿਖੇ ਹਨ ਤੇ ਮਿਊਜ਼ਿਕ ਦੇਣਗੇ ਦੀਪ ਜੰਡੂ। ਇਸ ਗਾਣੇ ਨੂੰ ਪੇਸ਼ ਕਰਨਗੇ ਰੋਆਇਲ ਮਿਊਜ਼ਿਕ ਗੈਗ। ਇਹ ਗਾਣਾ 5 ਅਕਤੂਬਰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ।

 

View this post on Instagram

 

ਸਤਿ ਸ੍ਰੀ ਅਕਾਲ ਜੀ ਸਾਿਰਆਂ ਨੂੰ। 21 August ਨੂੰ ਆਪਣਾ Brown Eyes Song ਆ ਰਿਹਾ । ਇਸ ਵਾਰ ਤੁਹਾਨੂੰ ਕੁਝ ਨ ਕੁਝ ਨਵਾਂ ਦੇਖਣ ਨੂੰ ਜ਼ਰੂਰ ਮਿਲੇਗਾ । Singer and composer- Sajjan adeeb Music - Laddi Gill Lyrics-Gill Talwara Video - Navraj Raja (Surrey) Japas music presents ???

A post shared by Sajjan Adeeb (@sajjanadeeb) on Aug 16, 2019 at 10:24pm PDT

ਸੱਜਣ ਅਦੀਬ ਜਿਨ੍ਹਾਂ ਦਾ ਬਿੱਲੀਆਂ ਅੱਖਾਂ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਉੱਤੇ ਹੋਇਆ ਸੀ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਇਸ਼ਕੇ ਦੇ ਲੇਖੇ, ਦਿਲ ਦਾ ਕੋਰਾ, ਦਰਸ਼ਨ ਮਹਿੰਗੇ, ਚੇਤਾ ਤੇਰਾ, ਰੰਗ ਦੀ ਗੁਲਾਬੀ, ਆਹ ਚੱਕ ਛੱਲਾ, ਸੁਣ ਹਵਾ ਦੇ ਬੁੱਲ੍ਹਿਆ, ਵਰਗੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ।

Related Post