MS Dhoni ਦੀ ਧੀ ਜ਼ੀਵਾ ਨਜ਼ਰ ਆਈ ਛੋਟੇ ਬੱਚੇ ਦੇ ਨਾਲ, ਫੈਨਜ਼ ਹੋਏ ਹੈਰਾਨ, ਕਮੈਂਟਸ ਕਰਕੇ ਪੁੱਛੇ ਰਹੇ ਨੇ ਦੂਜਾ ਬੱਚਾ...

By  Lajwinder kaur August 11th 2020 12:59 PM

ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹੇਂਦਰ ਸਿੰਘ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ ।

ਸਾਕਸ਼ੀ ਧੋਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਨੇ । ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਦੀ ਧੀ ਜ਼ੀਵਾ ਦੀ ਗੋਦੀ ‘ਚ ਇੱਕ ਛੋਟਾ ਬੱਚਾ ਨਜ਼ਰ ਆ ਰਿਹਾ ਹੈ । ਫੈਨਜ਼ ਇਹ ਤਸਵੀਰਾਂ ਦੇਖ ਕੇ ਹੈਰਾਨ ਹੋ ਗਏ ਨੇ ।

ਕੁਝ ਯੂਜ਼ਰ ਕਮੈਂਟਸ ਕਰਕੇ ਸਾਕਸ਼ੀ ਧੋਨੀ ਤੇ ਐੱਮ.ਐੱਸ ਧੋਨੀ ਨੂੰ ਮੁਬਾਰਕਾਂ ਦੇ ਰਹੇ ਨੇ ਤੇ ਕੁਝ ਯੂਜ਼ਰ ਕਮੈਂਟਸ ਕਰਕੇ ਪੁੱਛ ਰਹੇ ਨੇ ਕਿ ਦੂਜਾ ਬੱਚਾ । ਕੁਝ ਫੈਨਜ਼ ਕਮੈਂਟਸ ‘ਚ ਕਹਿ ਰਹੇ ਨੇ ਕਿ ਇਹ ਬੱਚਾ ਹਾਰਦਿਕ ਪਾਂਡਿਆ ਦਾ ਹੈ । ਇਨ੍ਹਾਂ ਤਸਵੀਰਾਂ ਨੂੰ ਪੰਜ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਇਹ ਤਸਵੀਰਾਂ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ ।

 

 

Related Post