ਸਲਮਾਨ ਖ਼ਾਨ ਦੇ ਬਾਡੀਗਾਰਡ ਸ਼ੇਰਾ ਉਰਫ਼ ਗੁਰਮੀਤ ਸਿੰਘ ਜੌਲੀ ਨੇ ਆਪਣੇ ਮਾਪਿਆਂ ਨਾਲ ਬੁਰਜ ਖਲੀਫ਼ਾ ਦੇ 148ਵੇਂ ਫਲੋਰ 'ਤੇ ਜਾ ਕੇ ਇੰਝ ਕੀਤੀ ਮਸਤੀ,ਵੀਡੀਓ ਹੋ ਰਿਹਾ ਵਾਇਰਲ

By  Shaminder December 14th 2019 11:27 AM

ਸਲਮਾਨ ਖ਼ਾਨ ਦਾ ਬਾਡੀਗਾਰਡ ਸ਼ੇਰਾ ਕਿਸੇ ਸੈਲੀਬ੍ਰੇਟੀ ਤੋਂ ਘੱਟ ਨਹੀਂ ।ਸਲਮਾਨ ਖ਼ਾਨ ਦੇ ਨਾਲ ਪਰਛਾਵੇਂ ਵਾਂਗ ਰਹਿਣ ਵਾਲੇ ਸ਼ੇਰਾ ਦਾ ਬਾਲੀਵੁੱਡ 'ਚ ਪੂਰਾ ਆਦਰ ਸਨਮਾਨ ਹੈ ਅਤੇ ਹਰ ਸੈਲੀਬ੍ਰੇਟੀ ਉਨ੍ਹਾਂ ਨੂੰ ਓਨੀ ਹੀ ਇੱਜ਼ਤ ਅਤੇ ਸਤਿਕਾਰ ਦਿੰਦਾ ਹੈ ਜਿੰਨੀ ਕਿ ਸਲਮਾਨ ਖ਼ਾਨ ਨੂੰ ਦਿੰਦੇ ਹਨ । ਸ਼ੇਰਾ ਦੀਆਂ ਵੀਡੀਓ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਹੋਰ ਵੇਖੋ:ਸਲਮਾਨ ਖ਼ਾਨ ਆਪਣੇ ਮੇਕਅੱਪ ਆਰਟਿਸਟ ਦੇ ਪੁੱਤਰ ਦੇ ਵਿਆਹ ‘ਚ ਪਹੁੰਚੇ,ਸਲਮਾਨ ਖ਼ਾਨ ਨੂੰ ਵੇਖ ਪਰਿਵਾਰ ਹੋਇਆਂ ਪੱਬਾਂ ਭਾਰ

https://www.instagram.com/p/B4ubHTAhCup/

ਸ਼ੇਰਾ ਇੱਕ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਹਨ । ਪਿਛਲੇ ਦਿਨੀਂ ਉਨ੍ਹਾਂ ਦੇ ਪਿਤਾ ਨਾਲ ਡਾਂਸ ਦਾ ਵੀਡੀਓ ਵਾਇਰਲ ਹੋਇਆ ਸੀ ਅਤੇ ਹੁਣ ਉਨ੍ਹਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਸ਼ੇਰਾ ਆਪਣੇ ਬਜ਼ੁਰਗ ਮਾਪਿਆਂ ਨਾਲ ਦੁਬਈ ਘੁੰਮਣ ਗਏ ਹੋਏ ਹਨ ।

https://www.instagram.com/p/B5kTvx3B96N/

ਉਨ੍ਹਾਂ ਦੇ ਮਾਤਾ ਪਿਤਾ ਅਤੇ ਉਹ ਖੁਦ ਦੁਬਈ ਸਥਿਤ ਬੁਰਜ ਖਲੀਫਾ ਦੇ 148ਵੇਂ ਫਲੋਰ 'ਤੇ ਪਹੁੰਚ ਕੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸ਼ੇਰਾ ਨੇ ਲਿਖਿਆ ਕਿ 'ਆਨ ਟੌਪ ਆਫ ਦੀ ਵਰਲਡ ਵਿਦ ਮੌਮ ਐਂਡ ਡੈਡ'। ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡੀਓ 'ਤੇ ਲਗਾਤਾਰ ਕਮੈਂਟ ਕਰ ਰਹੇ ਨੇ ਅਤੇ ਇਸ ਨੂੰ ਸ਼ੇਅਰ ਕਰ ਰਹੇ ਹਨ ।

https://www.instagram.com/p/B4bzPyvBCK0/

ਉਹ ਆਪਣੇ ਪਿਤਾ ਨੂੰ ਮਜ਼ਾਕ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਕਹਿ ਰਹੇ ਨੇ 'ਵੇਖੋ ਪਿਤਾ ਜੀ ਕਿਵੇਂ ਤਿਆਰ ਹੋ ਰਹੇ ਨੇ 148ਵੇਂ ਫਲੋਰ 'ਤੇ ਫੋਟੋ ਖਿਚਵਾਉਣ ਲਈ' ਜਿਸ ਤੋਂ ਬਾਅਦ ਸਾਰੇ ਪਰਿਵਾਰ ਵਾਲੇ ਹਾਸਾ ਠੱਠਾ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਸ਼ੇਰਾ ਦੇ ਪਿਤਾ ਜੀ ਆਪਣੀ ਦਾੜ੍ਹੀ ਨੂੰ ਕੰਘੀ ਕਰਦੇ ਹੋਏ ਦਿਖਾਈ ਦੇ ਰਹੇ ਹਨ ।

Related Post