ਸਲਮਾਨ ਖ਼ਾਨ ਆਪਣੇ ਮੇਕਅੱਪ ਆਰਟਿਸਟ ਦੇ ਪੁੱਤਰ ਦੇ ਵਿਆਹ 'ਚ ਪਹੁੰਚੇ,ਸਲਮਾਨ ਖ਼ਾਨ ਨੂੰ ਵੇਖ ਪਰਿਵਾਰ ਹੋਇਆਂ ਪੱਬਾਂ ਭਾਰ

Written by  Shaminder   |  December 13th 2019 11:38 AM  |  Updated: December 13th 2019 11:38 AM

ਸਲਮਾਨ ਖ਼ਾਨ ਆਪਣੇ ਮੇਕਅੱਪ ਆਰਟਿਸਟ ਦੇ ਪੁੱਤਰ ਦੇ ਵਿਆਹ 'ਚ ਪਹੁੰਚੇ,ਸਲਮਾਨ ਖ਼ਾਨ ਨੂੰ ਵੇਖ ਪਰਿਵਾਰ ਹੋਇਆਂ ਪੱਬਾਂ ਭਾਰ

ਬਾਲੀਵੁੱਡ ਦੇ ਦਬੰਗ ਖ਼ਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ 'ਚ ਉਹ ਆਪਣੇ ਮੇਕਅੱਪ ਆਰਟਿਸਟ ਰਾਜੂ ਦੇ ਪੁੱਤਰ ਦੇ ਵਿਆਹ 'ਚ ਪਹੁੰਚੇ । ਸਲਮਾਨ ਖ਼ਾਨ ਨੂੰ ਆਪਣੇ ਵਿਚਕਾਰ ਵੇਖ ਕੇ ਰਾਜੂ ਦਾ ਪਰਿਵਾਰ ਪੱਬਾਂ ਭਾਰ ਸੀ , ਸਲਮਾਨ ਖ਼ਾਨ ਨੇ ਨਵਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ । ਇਸ ਮੌਕੇ ਸਲਮਾਨ ਖ਼ਾਨ ਦੇ ਨਾਲ ਉਨ੍ਹਾਂ ਦਾ ਬਾਡੀਗਾਰਡ ਸ਼ੇਰਾ ਵੀ ਮੌਜੂਦ ਸੀ ।

ਹੋਰ ਵੇਖੋ:ਇਸ ਅਦਾਕਾਰਾ ਨੇ ਸਲਮਾਨ ਖ਼ਾਨ ਨਾਲ ਦਿੱਤੀ ਸੀ ਸੁਪਰਹਿੱਟ ਫ਼ਿਲਮ,ਫਲੌਪ ਹੋਣ ਤਾਂ ਬਾਅਦ ਛੱਡੀ ਫ਼ਿਲਮੀ ਦੁਨੀਆ, ਹੁਣ ਕਰਦੀ ਹੈ ਅਜਿਹਾ ਕੰਮ

https://www.instagram.com/p/B5_BqRnni9M/

ਸਲਮਾਨ ਖ਼ਾਨ ਅਜਿਹੇ ਕਲਾਕਾਰ ਹਨ ਜੋ ਜ਼ਮੀਨ ਨਾਲ ਜੁੜੇ ਹੋਏ ਕਲਾਕਾਰ ਹਨ ਅਤੇ ਅਕਸਰ ਆਪਣੇ ਕਰਿਊ ਮੈਂਬਰਾਂ ਦੇ ਘਰ ਉਨ੍ਹਾਂ ਦੇ ਖੁਸ਼ੀ ਅਤੇ ਹਰ ਦੁੱਖ ਸੁੱਖ ਵੇਲੇ ਉਨ੍ਹਾਂ ਦੇ ਨਾਲ ਖਲੋਂਦੇ ਹਨ । ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ ।

https://www.instagram.com/p/B50dkrmlAqn/

ਭਾਵੇਂ ਉਹ ਉਨ੍ਹਾਂ ਦੇ ਕਰੀਅਰ ਦੇ ਸ਼ੁਰੂਆਤੀ ਦੌਰ ਦੀ ਫ਼ਿਲਮ 'ਮੈਂਨੇ ਪਿਆਰ ਕੀਆ' ਹੋਵੇ ਜਾਂ ਫਿਰ 'ਹਮ ਆਪਕੇ ਹੈਂ ਕੌਣ,ਹਮ ਸਾਥ ਸਾਥ ਹੈਂ,ਦਬੰਗ ਜਾਂ ਫਿਰ ਹੋਰ ਕੋਈ । ਇਨ੍ਹਾਂ ਫ਼ਿਲਮਾਂ 'ਚ ਆਪਣੀ ਅਦਾਕਾਰੀ ਦੇ ਨਾਲ ਉਨ੍ਹਾਂ ਦੇ ਦਰਸ਼ਕਾਂ ਦੇ ਦਿਲਾਂ 'ਤੇ ਡੂੰਘੀ ਛਾਪ ਛੱਡੀ ਹੈ ।

https://www.instagram.com/p/B5u5IHhFNhZ/

ਫ਼ਿਲਹਾਲ ਉਹ ਆਪਣੇ ਕਈ ਪ੍ਰਾਜੈਕਟਸ 'ਚ ਰੁੱਝੇ ਹੋਏ ਹਨ ।ਦਬੰਗ-3,ਮਝਧਾਰ,ਕਿੱਕ-2 ਸਣੇ ਉਨ੍ਹਾਂ ਦੀਆਂ ਕਈ ਫ਼ਿਲਮਾਂ ਹਨ ਜੋ ਆਉਣ ਵਾਲੇ ਸਮੇਂ 'ਚ ਰਿਲੀਜ਼ ਹੋਣ ਜਾ ਰਹੀਆਂ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network