ਪੁਰਾਣੀ ਸਹੇਲੀ ਦੇ ਘਰ ਪਹੁੰਚ ਕੇ ਸਲਮਾਨ ਖ਼ਾਨ ਨੇ ਕੀਤਾ ਹੱਲਾ-ਗੁੱਲਾ, ਵੀਡੀਓ ਵਾਇਰਲ
Rupinder Kaler
July 11th 2019 06:13 PM
ਸਲਮਾਨ ਖ਼ਾਨ ਦੀ ਐੱਕਸ ਗਰਲਫ੍ਰੈਂਡ ਸੰਗੀਤ ਬਿਜਲਾਨੀ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ ਹੈ । ਇਹ ਦਿਨ ਸੰਗੀਤਾ ਲਈ ਉਦੋਂ ਹੋਰ ਖ਼ਾਸ ਹੋ ਗਿਆ ਜਦੋਂ ਸਲਮਾਨ ਖ਼ਾਨ ਖੁਦ ਇਸ ਬਰਥਡੇ ਪਾਰਟੀ ਵਿੱਚ ਪਹੁੰਚੇ ਤੇ ਉਹਨਾਂ ਨੇ ਖੂਬ ਮਸਤੀ ਕੀਤੀ । ਇਸ ਪਾਰਟੀ ਵਿੱਚ ਸਲਮਾਨ ਖ਼ਾਨ ਨਾਲ ਹੋਰ ਵੀ ਕਈ ਸਿਤਾਰੇ ਮੌਜੂਦ ਰਹੇ । ਸੋਸ਼ਲ ਮੀਡੀਆ ਤੇ ਇਸ ਪਾਰਟੀ ਦੀਆਂ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ ।