Advertisment

ਪੁਰਾਣੀ ਸਹੇਲੀ ਦੇ ਘਰ ਪਹੁੰਚ ਕੇ ਸਲਮਾਨ ਖ਼ਾਨ ਨੇ ਕੀਤਾ ਹੱਲਾ-ਗੁੱਲਾ, ਵੀਡੀਓ ਵਾਇਰਲ 

author-image
By Rupinder Kaler
New Update
ਪੁਰਾਣੀ ਸਹੇਲੀ ਦੇ ਘਰ ਪਹੁੰਚ ਕੇ ਸਲਮਾਨ ਖ਼ਾਨ ਨੇ ਕੀਤਾ ਹੱਲਾ-ਗੁੱਲਾ, ਵੀਡੀਓ ਵਾਇਰਲ 
Advertisment
ਸਲਮਾਨ ਖ਼ਾਨ ਦੀ ਐੱਕਸ ਗਰਲਫ੍ਰੈਂਡ ਸੰਗੀਤ ਬਿਜਲਾਨੀ ਨੇ ਬੀਤੇ ਦਿਨ ਆਪਣਾ ਜਨਮ ਦਿਨ ਮਨਾਇਆ ਹੈ । ਇਹ ਦਿਨ ਸੰਗੀਤਾ ਲਈ ਉਦੋਂ ਹੋਰ ਖ਼ਾਸ ਹੋ ਗਿਆ ਜਦੋਂ ਸਲਮਾਨ ਖ਼ਾਨ ਖੁਦ ਇਸ ਬਰਥਡੇ ਪਾਰਟੀ ਵਿੱਚ ਪਹੁੰਚੇ ਤੇ ਉਹਨਾਂ ਨੇ ਖੂਬ ਮਸਤੀ ਕੀਤੀ । ਇਸ ਪਾਰਟੀ ਵਿੱਚ ਸਲਮਾਨ ਖ਼ਾਨ ਨਾਲ ਹੋਰ ਵੀ ਕਈ ਸਿਤਾਰੇ ਮੌਜੂਦ ਰਹੇ । ਸੋਸ਼ਲ ਮੀਡੀਆ ਤੇ ਇਸ ਪਾਰਟੀ ਦੀਆਂ ਕੁਝ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ । https://www.instagram.com/p/BztKoamJbox/?utm_source=ig_embed ਇਹਨਾਂ ਤਸਵੀਰਾਂ ਵਿੱਚ ਸਲਮਾਨ ਖ਼ਾਨ ਤੇ ਸੰਗੀਤਾ ਇੱਕ ਦੂਜੇ ਦੇ ਨੇੜੇ ਨੇੜੇ ਨਜ਼ਰ ਆਏ । ਸੰਗੀਤਾ ਨੇ ਇਸ ਪਾਰਟੀ ਦੀਆਂ ਤਸਵੀਰਾਂ ਆਪਣੇ ਇੰਸਟਾ ਤੇ ਵੀ ਸ਼ੇਅਰ ਕੀਤੀਆਂ ਹਨ । ਇਸ ਪਾਰਟੀ ਵਿੱਚ ਪ੍ਰਭੂਦੇਵਾ ਵੀ ਮੌਜੂਦ ਸਨ । ਸਲਮਾਨ ਖ਼ਾਨ ਉਹਨਾਂ ਦੇ ਗਾਣੇ ਤੇ ਨੱਚਦੇ ਹੋਏ ਦਿਖਾਈ ਦਿੱਤੇ । https://www.instagram.com/p/BztSlvyFWLx/ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਲਮਾਨ ਖ਼ਾਨ ਤੇ ਸੰਗੀਤਾ ਇੱਕ ਦੂਜੇ ਨੂੰ ਕਈ ਸਾਲ ਡੇਟ ਕਰਦੇ ਰਹੇ ਹਨ । ਖ਼ਬਰਾਂ ਮੁਤਾਬਿਕ 1994 ਵਿੱਚ ਦੋਹਾਂ ਦਾ ਵਿਆਹ ਵੀ ਹੋਣ ਵਾਲਾ ਸੀ । ਵਿਆਹ ਦੇ ਕਾਰਡ ਵੀ ਛੱਪ ਗਏ ਸਨ ਪਰ ਦੋਹਾਂ ਦਾ ਮਿਲਨ ਨਹੀਂ ਹੋ ਸਕਿਆ । ਸਲਮਾਨ ਇਸ ਦਾ ਖੁਲਾਸਾ ਖੁਦ ਵੀ ਕਰ ਚੁੱਕੇ ਹਨ । ਕਿਹਾ ਜਾਂਦਾ ਹੈ ਕਿ ਅਦਾਕਾਰਾ ਸੋਮੀ ਅਲੀ ਦੇ ਨਾਲ ਸਲਮਾਨ ਦੇ ਕਰੀਬੀ ਰਿਸ਼ਤੇ ਹੋਣ ਕਰਕੇ ਸੰਗੀਤਾ ਨੇ ਵਿਆਹ ਨਹੀਂ ਸੀ ਕਰਵਾਇਆ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment