ਕੀ ਤੁਸੀਂ ਪਹਿਚਾਣਿਆ ਕੌਣ ਹੈ ਇਹ ਬੱਚਾ ? ਅੱਜ ਵੱਡਾ ਹੋ ਕੇ ਬਣਿਆ ਹੈ ਬਾਲੀਵੁੱਡ ਦਾ ਸਭ ਤੋਂ ਵੱਡਾ ਸਟਾਰ

By  Aaseen Khan August 28th 2019 01:31 PM -- Updated: August 28th 2019 01:37 PM

ਸ਼ੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਸਮੇਂ ਦੇ ਪੰਨੇ ਪਲਟਨ ਦਾ ਟਰੈਂਡ ਕਾਫੀ ਚੱਲ ਰਿਹਾ ਹੈ। ਬਹੁਤ ਸਾਰੇ ਸਿਤਾਰਿਆਂ ਵੱਲੋਂ ਹਰ ਰੋਜ਼ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਕਈ ਤਸਵੀਰਾਂ 'ਚ ਤਾਂ ਅੱਜ ਦੇ ਸ੍ਟਾਰਸ ਨੂੰ ਆਸਾਨੀ ਨਾਲ ਪਹਿਚਾਣਿਆ ਜਾ ਸਕਦਾ ਹੈ ਪਰ ਬਹੁਤ ਸਾਰੀਆਂ ਤਸਵੀਰਾਂ ਅਜਿਹੀਆਂ ਹਨ ਜਿੰਨ੍ਹਾਂ 'ਚ ਕੌਣ ਹੈ ਦੱਸਣਾ ਮੁਸ਼ਕਿਲ ਹੋ ਜਾਂਦਾ ਹੈ। ਅੱਜ ਅਜਿਹੇ ਹੀ ਸਿਤਾਰੇ ਦੀ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਪਹਿਚਾਨਣਾ ਵਾਕਏ 'ਚ ਹੀ ਮੁਸ਼ਕਿਲ ਹੈ।

 

View this post on Instagram

 

A bigg thank u to the Indian film industry n to every 1 who has been a part of this 31 year journey specially all my fans and well wishers who have made this amazing journey possible . .

A post shared by Salman Khan (@beingsalmankhan) on Aug 27, 2019 at 7:31am PDT

ਤਾਂ ਆਓ ਤੁਹਾਨੂੰ ਦੱਸ ਦਈਏ ਦਈਏ ਇਹ ਨੇ ਬਾਲੀਵੁੱਡ ਦੇ ਸਭ ਤੋਂ ਵੱਡੇ ਸਟਾਰ ਸਲਮਾਨ ਖ਼ਾਨ। ਬੜੇ ਹੀ ਕਿਊਟ ਅੰਦਾਜ਼ 'ਚ ਸਲਮਾਨ ਖ਼ਾਨ ਤਸਵੀਰ 'ਚ ਪੇਟ ਦੇ ਸਹਾਰੇ ਪਏ ਨਜ਼ਰ ਆ ਰਹੇ ਹਨ। ਸਲਮਾਨ ਖ਼ਾਨ ਨੇ ਇਹ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ 'ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਫ਼ਿਲਮ ਇੰਡਸਟਰੀ 'ਚ 31 ਸਾਲ ਬਿਤਾਉਣ ਤੋਂ ਬਾਅਦ ਇਸ ਸਫ਼ਰ 'ਚ ਹਰ ਇੱਕ ਫੈਨ ਅਤੇ ਸ਼ੁਭਕਾਮਨਾਵਾਂ ਦੇਣ ਵਾਲਿਆਂ ਦਾ ਧੰਨਵਾਦ। ਉਹਨਾਂ ਦੀ ਵਜ੍ਹਾ ਨਾਲ ਹੀ ਇਹ ਸਫ਼ਰ ਲੰਬਾ ਹੋ ਸਕਿਆ।

ਹੋਰ ਵੇਖੋ : ਸਿੱਧੂ ਮੂਸੇ ਵਾਲਾ ਦੇ ਯੂ ਟਿਊਬ ਚੈਨਲ ਤੋਂ ਗਾਇਬ ਹੋਏ ਇਹ ਹਿੱਟ ਗੀਤ, ਸਭ ਹੋ ਰਹੇ ਨੇ ਹੈਰਾਨ

ਇਸ ਤਸਵੀਰ 'ਤੇ ਸਲਮਾਨ ਖ਼ਾਨ ਦੇ ਫੈਨਸ ਵੀ ਕਮੈਂਟ ਕਰਕੇ ਉਹਨਾਂ ਦੇ ਇਸ ਸਫ਼ਰ ਲਈ ਵਧਾਈਆਂ ਦੇ ਰਹੇ ਹਨ। ਉਹਨਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਹਨਾਂ ਦਿਨਾਂ 'ਚ ਸੰਜੇ ਲੀਲਾ ਭੰਸਾਲੀ ਦੀ ਫ਼ਿਲਮ ਇੰਸ਼ਾਅੱਲ੍ਹਾ ਛੱਡਣ ਲਈ ਸੁਰਖ਼ੀਆਂ 'ਚ ਹਨ। ਸੰਜੇ ਲੀਲ੍ਹਾ ਭੰਸਾਲੀ ਨੇ ਫ਼ਿਲਮ ਦੀ ਸ਼ੂਟਿੰਗ ਤੋਂ ਦੋ ਦਿਨ ਪਹਿਲਾਂ ਇਹ ਫ਼ਿਲਮ ਬੰਦ ਕਰ ਦਿੱਤੀ। ਇਸ ਤੋਂ ਇਲਾਵਾ ਸਲਮਾਨ ਖ਼ਾਨ ਇਸੇ ਸਾਲ 20 ਦਿਸੰਬਰ ਨੂੰ ਫ਼ਿਲਮ ਦਬੰਗ 3 ਲੈ ਕੇ ਆ ਰਹੇ ਹਨ ਜਿਸ 'ਚ ਉਹਨਾਂ ਦਾ ਸਾਥ ਸੋਨਾਕਸ਼ੀ ਸਿਨ੍ਹਾ ਨਿਭਾ ਰਹੇ ਹਨ।

 

View this post on Instagram

 

Work in progress...

A post shared by Salman Khan (@beingsalmankhan) on Jul 27, 2019 at 1:03am PDT

Related Post