ਰਾਨੂੰ ਮੰਡਲ ਨੂੰ 55 ਲੱਖ ਦਾ ਘਰ ਦੇਣ ਦੀ ਖ਼ਬਰ 'ਤੇ ਪਹਿਲੀ ਵਾਰ ਬੋਲੇ ਸਲਮਾਨ ਖ਼ਾਨ, ਦੱਸੀ ਸੱਚਾਈ

By  Aaseen Khan September 24th 2019 01:48 PM

ਲਤਾ ਮੰਗੇਸ਼ਕਰ ਦਾ ਗੀਤ ਗਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਰਾਨੂੰ ਮੰਡਲ ਜਿਸ ਦੀ ਕਿਸਮਤ ਪੂਰੀ ਤਰ੍ਹਾਂ ਨਾਲ ਬਦਲ ਚੁੱਕੀ ਹੈ। ਰਾਨੂੰ ਮੰਡਲ ਹਿਮੇਸ਼ ਰੇਸ਼ਮੀਆ ਨਾਲ ਕਈ ਗੀਤ ਗਾ ਚੁੱਕੀ ਹੈ ਜਿਹੜੇ ਉਸ ਦੀ ਫ਼ਿਲਮ ਹੈਪੀ ਹਾਰਡੀ ਐਂਡ ਹੀਰ 'ਚ ਸੁਣਨ ਨੂੰ ਮਿਲਣ ਵਾਲੇ ਹਨ। ਰਾਤੋ ਰਾਤ ਸਟਾਰ ਬਣੀ ਰਾਨੂੰ ਮੰਡਲ ਨਾਲ ਜੁੜੀਆਂ ਕਈ ਖ਼ਬਰਾਂ ਸਾਹਮਣੇ ਆਈਆਂ ਜਿੰਨ੍ਹਾਂ 'ਚੋਂ ਇੱਕ ਕਾਫੀ ਵਾਇਰਲ ਹੋਈ।ਉਹ ਸੀ ਕਿ ਰਾਨੂੰ ਮੰਡਲ ਨੂੰ ਸਲਮਾਨ ਖ਼ਾਨ ਨੇ 55 ਲੱਖ ਦਾ ਘਰ ਗਿਫ਼ਟ 'ਚ ਦਿੱਤਾ ਹੈ।

 

View this post on Instagram

 

After the epic blockbuster track teri meri kahani , Recorded another track Aadat from happy hardy and heer in the divine voice of Ranu mandol , here’s the glimpse of the song , the alaap and voice over is the theme of happy hardy and heer , thanks for all your love and support

A post shared by Himesh Reshammiya (@realhimesh) on Aug 29, 2019 at 11:19pm PDT

ਹੁਣ ਸਲਮਾਨ ਖ਼ਾਨ ਦਾ ਪਹਿਲੀ ਵਾਰ ਇਸ ਖ਼ਬਰ 'ਤੇ ਬਿਆਨ ਸਾਹਮਣੇ ਆਇਆ ਹੈ। ਬਾਂਬੇ ਟਾਈਮਸ ਨਾਲ ਗੱਲ ਕਰਦੇ ਹੋਏ ਸਲਮਾਨ ਖ਼ਾਨ ਦਾ ਕਹਿਣਾ ਹੈ ਕਿ 'ਇਹ ਗਲਤ ਖ਼ਬਰ ਹੈ ਮੈਂ ਇਸ ਬਾਰੇ 'ਚ ਸੁਣਿਆ ਹੈ। ਮੈਂ ਕੁਝ ਵੀ ਨਹੀਂ ਕੀਤਾ ਹੈ ਅਤੇ ਉਸ ਦਾ ਕਰੈਡਿਟ ਵੀ ਨਹੀਂ ਦੇਣਾ ਚਾਹੀਦਾ ਹੈ। ਮੈਂ ਉਹਨਾਂ ਲਈ ਅਜਿਹਾ ਕੁਝ ਨਹੀਂ ਕੀਤਾ ਹੈ'।

ਇਸ ਤੋਂ ਪਹਿਲਾਂ ਰਾਨੂੰ ਮੰਡਲ ਨੇ ਇੱਕ ਵੈੱਬਸਾਈਟ ਨੂੰ ਇੰਟਰਵਿਊ 'ਚ ਕਿਹਾ ਸੀ 'ਜੀ ਨਹੀਂ ਜੇਕਰ ਉਹ ਮੈਨੂੰ ਘਰ ਦਿੰਦੇ ਤਾਂ ਸਭ ਦੇ ਸਾਹਮਣੇ ਮੈਨੂੰ ਪੇਸ਼ ਕਰਦੇ। ਉਹ ਕਹਿੰਦੇ ਕਿ ਹਾਂ ਮੈਂ ਰਾਨੂੰ ਮੰਡਲ ਨੂੰ ਘਰ ਦਿੱਤਾ ਹੈ ਜਾਂ ਫਿਰ ਦੋਸਤ ਨੂੰ ਘਰ ਦਿੱਤਾ ਹੈ। ਮਤਲਬ ਕੁਝ ਤਾਂ ਬੋਲ ਕੇ ਐਲਾਨ ਕਰਦੇ ਜਦੋਂ ਤੱਕ ਅਜਿਹਾ ਕੁਝ ਨਹੀਂ ਹੁੰਦਾ ਹੈ ਇਹ ਸੋਚਣਾ ਤਾਂ ਠੀਕ ਨਹੀਂ ਹੈ'।

ਹੋਰ ਵੇਖੋ : ਗਗਨ ਕੋਕਰੀ ਨੇ ਵੀਡੀਓ ਸਾਂਝੀ ਕਰ ਦੱਸਿਆ ਕਿੰਝ ਨਵੀਂ ਗੱਡੀ 'ਤੇ ਮਾਰਦੇ ਰਹਿੰਦੇ ਸੀ ਕੱਪੜਾ,ਸਟੂਡੈਂਟ ਲਾਈਫ ਦੀਆਂ ਯਾਦਾਂ ਕੀਤੀਆਂ ਤਾਜ਼ਾ, ਦੇਖੋ ਵੀਡੀਓ

 

View this post on Instagram

 

Production of the song is in progress , this is just a scratch / thank you dear people of the globe for bringing this unadulterated smile on Ranu ji s face , her versitality and confidence is growing with each song , The recreation of Aashiqui Mein Teri from happy hardy and heer is a proof , lots of love , wishing all of you a very Happy Ganesh Chaturthi #HappyGaneshChaturthi #Aashiquimeinteri2.0 #HimeshReshammiya #RanuMondal #Trending #HappyHardyAndHeer #Instadaily #InstaLike

A post shared by Himesh Reshammiya (@realhimesh) on Sep 2, 2019 at 4:56am PDT

ਰਾਨੂੰ ਮੰਡਲ ਦਾ ਵੀਡੀਓ ਬਣਾ ਉਹਨਾਂ ਨੂੰ ਮਸ਼ਹੂਰ ਕਰਨ ਵਾਲੇ ਉਹਨਾਂ ਦੇ ਮੈਨੇਜਰ ਅਤਿੰਦਰ ਚੱਕਰਵਰਤੀ ਵੀ ਮੀਡੀਆ ਅੱਗੇ ਇਹਨਾਂ ਖ਼ਬਰਾਂ ਦਾ ਖੰਡਨ ਕਰ ਚੁੱਕੇ ਹਨ। ਅਸਲ 'ਚ ਰਾਨੂੰ ਮੰਡਲ ਨੂੰ ਘਰ ਰਾਨਾਘਾਟ ਦੇ ਲੋਕਲ ਪ੍ਰਸ਼ਾਸ਼ਨ ਵੱਲੋਂ ਦਿੱਤਾ ਗਿਆ ਸੀ ਅਤੇ ਉਹਨਾਂ ਦਾ ਅਧਾਰ ਕਾਰਡ ਬਣਵਾਇਆ ਗਿਆ ਸੀ। ਹੁਣ ਘਰ ਵਾਲੀਆਂ ਖ਼ਬਰਾਂ 'ਤੇ ਸਲਮਾਨ ਖ਼ਾਨ ਨੇ ਖ਼ੁਦ ਝੂਠੀਆਂ ਹੋਣ ਦੀ ਮੋਹਰ ਲਗਾ ਦਿੱਤੀ ਹੈ।

Related Post