IIFA 2022 ‘ਚ ਸਲਮਾਨ ਖ਼ਾਨ, ਜੈਕਲੀਨ ਫਰਨਾਡੇਜ਼ ਸਮੇਤ ਕਈ ਸਿਤਾਰਿਆਂ ਦਾ ਦਿਖਿਆ ਗਲੈਮਰਸ ਅੰਦਾਜ

By  Shaminder June 3rd 2022 02:02 PM -- Updated: June 3rd 2022 03:09 PM

ਆਈਫਾ ਅਵਾਰਡ ਸਮਾਰੋਹ ਦੇ ਕਈ ਰੰਗ ਵੇਖਣ ਨੂੰ ਮਿਲ ਰਹੇ ਹਨ । ਇਸ ਅਵਾਰਡ ਸਮਾਰੋਹ ਦੇ ਲਈ ਸਲਮਾਨ ਖ਼ਾਨ, ਜੈਕਲੀਨ ਫਰਨਾਡੇਜ਼, ਅਨੰਨਿਆ ਪਾਂਡੇ ਆਬੂ ਧਾਬੀ ‘ਚ ਮੌਜੂਦ ਹਨ ।ਦੋ ਤੋਂ ਚਾਰ ਜੂਨ ਦੇ ਦਰਮਿਆਨ ਹੋ ਰਹੇ ਆਈਫਾ ਅਵਾਰਡਸ 2022 (IIFA 2022) ਲਈ ਕਈ ਬਾਲੀਵੁੱਡ ਸਿਤਾਰੇ ਪਹੁੰਚੇ ਹਨ । ਸ਼ਾਹਿਦ ਕਪੂਰ, (Shahid Kapoor)  ਟਾਈਗਰ ਸ਼ਰਾਫ, ਸਾਰਾ ਅਲੀ ਖ਼ਾਨ ਅਤੇ ਹੋਰ ਕਈ ਸਿਤਾਰੇ ਸਟੇਜ ‘ਤੇ ਪਰਫਾਰਮ ਕਰਨਗੇ ।

Sara Ali khan,-min (1) image From google

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋਈ ਗਾਇਕਾ ਅਫਸਾਨਾ ਖ਼ਾਨ, ਕਿਹਾ ‘ਮੇਰੀ ਮਾਂ ਪਾਪਾ ਦੇ ਦਿਲ ਦਾ ਟੁਕੜਾ ਖੋਹ ਕੇ ਚੰਗਾ ਨਹੀਂ ਕੀਤਾ ਗੰਦੀਆਂ ਸਿਆਸਤਾਂ’

ਆਈਫਾ 2022 ‘ਚ ਸਲਮਾਨ ਖ਼ਾਨ ਪੈਂਟ ਕੋਟ ਜੋ ਕਿ ਗੂੜ੍ਹੇ ਰੰਗ ਦਾ ਸੀ, ਉਸ ‘ਚ ਨਜਰ ਆਏ । ਅਵਾਰਡ ਨਾਈਟ ਦੁ ਦੌਰਾਨ ਅਦਾਕਾਰ ਮੇਜਬਾਨਾਂ ਵਿੱਚੋਂ ਇੱਕ ਹੋਵੇਗਾ ।ਆਬੂ ਧਾਬੀ 'ਚ ਆਈਫਾ ੨੦੨੨ ਦਾ ਉਦਘਾਟਨ ਸਮਾਰੋਹ ਆਯੋਜਿਤ ਕੀਤਾ ਗਿਆ ਅਤੇ ਇੱਥੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਬਾਲੀਵੁੱਡ ਦੇ ਕਈ ਸਿਤਾਰੇ ਨਜ਼ਰ ਆਏ।

iffa Awards 2022- image From google

ਹੋਰ ਪੜ੍ਹੋ :  ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਸੁਖਵਿੰਦਰ ਸੁੱਖੀ, ਕਿਹਾ ‘ਮੈਂ ਅਰਜ ਕਰਾਂ ਡਾਹਢੇ ਰੱਬ ਅੱਗੇ, ਪੁੱਤ ਮਰਨ ਨਾ ਜਿਉਂਦੇ ਮਾਪਿਆਂ ਦੇ’

ਸਲਮਾਨ ਖ਼ਾਨ , ਦਿਵਿਆ ਕੁਮਾਰ ਖੋਸਲਾ, ਨੋਰਾ ਫਤੇਹੀ, ਸਾਰਾ ਅਲੀ ਖਾਨ, ਮਨੀਸ਼ ਪਾਲ, ਟਾਈਗਰ ਸ਼ਰਾਫ ਅਤੇ ਅੰਨਨਿਆ ਪਾਂਡੇ ਵਰਗੇ ਸਾਰੇ ਸਿਤਾਰਿਆਂ ਨੇ ਆਈਫਾ ੨੦੨੨ ਦੇ ਉਦਘਾਟਨੀ ਸਮਾਰੋਹ ਨੂੰ ਚਾਰ ਚੰਨ ਲਗਾਉਂਦੇ ਨਜ਼ਰ ਆਏ। ਸਾਰਾ ਅਲੀ ਖ਼ਾਨ ਰੈੱਡ ਕਲਰ, ਨੌਰਾ ਫਤੇਹੀ ਬਰਾਊਨ ਜਦੋਂਕਿ ਅਨੰਨਿਆ ਪਾਂਡੇ ਪੀਲੇ ਰੰਗ ਦੀ ਡਰੈੱਸ ‘ਚ ਦਿਖਾਈ ਦਿੱਤੀ ।

iffa 2022 ,,,,,

ਅਨੰਨਿਆ ਆਪਣੀਆਂ ਲੰਬੀਆਂ ਲੱਤਾਂ ਅਤੇ ਟੋਨਡ ਐਬਸ ਨੂੰ ਫਲਾਂਟ ਕਰਦੀ ਹੈ। ਉਹ ਆਈਫਾ ਸਟੇਜ 'ਤੇ ਪਰਫਾਰਮ ਕਰੇਗੀ ।ਇਸ ਤੋਂ ਇਲਾਵਾ ਸ਼ਾਹਿਦ ਕਪੂਰ, ਅਨੰਨਿਆ ਪਾਂਡੇ ਆਈਫਾ ਦੇ ਦੌਰਾਨ ਪ੍ਰੈੱਸ ਈਵੈਂਟ ‘ਚ ਮੰਚ ਸਾਂਝਾ ਕਰਦੇ ਹੋਏ ਨਜਰ ਆਏ ।ਟਾਈਗਰ ਸ਼ਰਾਫ, ਸ਼ਾਹਿਦ ਕਪੂਰ ਅਤੇ ਅਨੰਨਿਆ ਪਾਂਡੇ ਅਵਾਰਡ ਸਮਾਰੋਹ ‘ਚ ਪਰਫਾਰਮ ਕਰਦੇ ਦਿਖਾਈ ਦੇਣਗੇ ।

 

 

Related Post