ਸਲਮਾਨ ਖ਼ਾਨ ਨੇ ਆਪਣੇ ਇੰਸਟਾਗ੍ਰਾਮ ‘ਤੇ ਆਪਣੀ ਨਵੀਂ ਵੀਡੀਓ ਸ਼ੇਅਰ ਕੀਤੀ ਹੈ, ਜੋ ਕੁਝ ਹੀ ਘੰਟਿਆਂ ‘ਚ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ ਹੈ । ਇਸ ਵੀਡੀਓ ‘ਚ ਉਹ ਆਪਣੀ ਭਾਣਜੀ ਆਇਤ ਦੇ ਨਾਲ ਨਜ਼ਰ ਆ ਰਹੇ ਨੇ । ਸਲਮਾਨ ਖ਼ਾਨ ਆਇਤ ਨੂੰ ਪਿਆਰ ਕਰਦੇ ਹੋਏ ਨਜ਼ਰ ਆ ਰਹੇ ਨੇ । ਆਇਤ ਵੀ ਆਪਣੇ ਮਾਮੇ ਨੂੰ ਦੇਖ ਕੇ ਕਿਊਟ ਰਿਐਕਸ਼ਨ ਦਿੰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ 3 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਨੇ ਅਤੇ ਵੱਡੀ ਗਿਣਤੀ ‘ਚ ਕਮੈਂਟਸ ਆ ਚੁੱਕੇ ਨੇ ।
View this post on Instagram
#repost @arpitakhansharma ・・・ We love you Mamu @beingsalmankhan
A post shared by Salman Khan (@beingsalmankhan) on Mar 7, 2020 at 3:13am PST
ਹੋਰ ਵੇਖੋ:ਐਮੀ ਵਿਰਕ ਤੇ ਸਰਗੁਣ ਮਹਿਤਾ ਨੇ ਮਸਤੀ-ਮਸਤੀ 'ਚ ਖਿਚਵਾਈਆਂ ਤਸਵੀਰਾਂ, ਦਰਸ਼ਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ
ਦੱਸ ਦਈਏ ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਸ਼ਰਮਾ ਨੇ ਪਿਛਲੇ ਸਾਲ ਦਸੰਬਰ ਮਹੀਨੇ ‘ਚ ਆਇਤ ਨੂੰ ਜਨਮ ਦਿੱਤਾ ਸੀ । ਖ਼ਾਸ ਗੱਲ ਇਹ ਹੈ ਕਿ ਆਇਤ ਦਾ ਜਨਮ ਸਲਮਾਨ ਖ਼ਾਨ ਦੇ ਬਰਥਡੇਅ ਵਾਲੇ ਦਿਨ ਹੀ ਹੋਇਆ ਹੈ । ਜਿਸ ਤੋਂ ਬਾਅਦ ਸਲਮਾਨ ਖ਼ਾਨ ਬਹੁਤ ਹੀ ਖੁਸ਼ ਨਜ਼ਰ ਆਏ ਸਨ । ਸਲਮਾਨ ਖ਼ਾਨ ਨੂੰ ਛੋਟੇ ਬੱਚਿਆਂ ਦੇ ਨਾਲ ਬਹੁਤ ਪਿਆਰ ਹੈ, ਜਿਸਦੇ ਚੱਲਦੇ ਉਹ ਅਕਸਰ ਬੱਚਿਆਂ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਨੇ ।
View this post on Instagram
Namashkaar ... hamari sabhyata mein namaste aur salaam hai! Jab #coronavirus Khatam ho jaye tab Haath milao aur gale lago.... @beingstrongindia
A post shared by Salman Khan (@beingsalmankhan) on Mar 4, 2020 at 9:12pm PST
ਜੇ ਗੱਲ ਕਰੀਏ ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਰਾਧੇ’ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਨੇ । ਉਨ੍ਹਾਂ ਦੀ ਆਉਣ ਵਾਲੀ ਇਹ ਫ਼ਿਲਮ ਈਦ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ । ਜਿਸਦੇ ਚੱਲਦੇ ਫੈਨਜ਼ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ।