ਦੇਖੋ ਵੀਡੀਓ : ਸਲਮਾਨ ਖ਼ਾਨ ਦੇ ਜੀਜੇ ਆਯੁਸ਼ ਸ਼ਰਮਾ ਦੇ ਬਰਥਡੇਅ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ, ਬੱਚਿਆਂ ਤੇ ਪਤਨੀ ਅਰਪਿਤਾ ਦੇ ਨਾਲ ਕੇਕ ਕੱਟਦੇ ਆਏ ਨਜ਼ਰ

By  Lajwinder kaur October 28th 2020 03:35 PM -- Updated: October 28th 2020 03:36 PM

ਬਾਲੀਵੁੱਡ ਦੇ ਨਾਮੀ ਐਕਟਰ ਸਲਮਾਨ ਖ਼ਾਨ ਦੇ ਜੀਜੇ ਆਯੁਸ਼ ਸ਼ਰਮਾ ਦੇ ਬਰਥੇਡਅ ਸੈਲੀਬ੍ਰੇਸ਼ਨ ਦੀ ਵੀਡੀਓ ਸਾਹਮਣੇ ਆਈ ਹੈ ।

arpita khan sharma pic-1  ਹੋਰ ਪੜ੍ਹੋ : ਨੀਰੂ ਬਾਜਵਾ ਆਪਣੀ ਦਿਲਕਸ਼ ਅਦਾਵਾਂ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ,ਵਾਰ-ਵਾਰ ਦੇਖਿਆ ਜਾ ਰਿਹਾ ਹੈ ਵੀਡੀਓ

ਇਸ ਵੀਡੀਓ ‘ਚ ਆਯੁਸ਼ ਸ਼ਰਮਾ ਆਪਣੇ ਬੱਚਿਆਂ ਤੇ ਪਤਨੀ ਤੋਂ ਇਲਾਵਾ ਕਈ ਹੋਰ ਬਾਲੀਵੁੱਡ ਕਲਾਕਾਰਾਂ ਦੇ ਨਾਲ ਨਜ਼ਰ ਆਏ । ਵੀਡੀਓ ‘ਚ ਉਹ ਸ਼ਾਨਦਾਰ ਕੇਕ ਕੱਟਦੇ ਹੋਏ ਦਿਖਾਈ ਦੇ ਰਹੇ ਨੇ । ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਹੈ ।

inside image of arpita and aayush sharma birthday pics

ਇਸ ਤੋਂ ਇਲਾਵਾ ਪਤਨੀ ਅਰਪਿਤਾ ਖ਼ਾਨ ਸ਼ਰਮਾ ਦੇ ਲਾਈਫ ਪਾਰਟਨਰ ਆਯੁਸ਼ ਸ਼ਰਮਾ ਦੇ ਲਈ ਪਿਆਰੀ ਜਿਹੀ ਪੋਸਟ ਪਾਉਂਦੇ ਹੋਏ ਕਿਹਾ ਹੈ ‘ਵੈਲਕਮ ਹੈ ਥ੍ਰਟੀ ‘ਚ ਪਿਆਰੇ ਪਤੀ ਦੇਵ ।‘

arpita khan sharma wished birthday to husband

ਦੱਸ ਦਈਏ ਪਿਛਲੇ ਸਾਲ ਸਲਮਾਨ ਖ਼ਾਨ ਦੇ ਬਰਥਡੇਅ ਵਾਲੇ ਦਿਨ ਹੀ ਭੈਣ ਅਰਪਿਤਾ ਨੇ ਇੱਕ ਧੀ ਨੂੰ ਜਨਮ ਦਿੱਤਾ ਸੀ ।  ਹੁਣ ਅਰਪਿਤਾ ਖ਼ਾਨ ਸ਼ਰਮਾ ਤੇ ਆਯੁਸ਼ ਸ਼ਰਮਾ ਇੱਕ ਬੇਟੇ ਤੇ ਇੱਕ ਧੀ ਦੇ ਮਾਪੇ ਨੇ । ਆਯੁਸ਼ ਸ਼ਰਮਾ ਨੇ ਸਾਲ 2018 ‘ਚ ਫ਼ਿਲਮ ‘ਲਵ ਯਾਤਰੀ’ ਦੇ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ । ਇਸ ਤੋਂ ਇਲਾਵਾ ਆਯੁਸ਼ ਸ਼ਰਮਾ ਕਈ ਨਾਮੀ ਗਾਇਕਾਂ ਦੇ ਵੀਡੀਓ ‘ਚ ਵੀ ਅਦਾਕਾਰੀ ਕਰ ਚੁੱਕੇ ਨੇ ।

salman khan and aayush shamra

 

View this post on Instagram

 

Here’s a little glimpse from #AayushSharma’s birthday get together last night.

A post shared by Filmfare (@filmfare) on Oct 27, 2020 at 3:34am PDT

 

Related Post