ਸਲਮਾਨ ਖ਼ਾਨ ਜਨਮ ਦਿਨ 'ਤੇ ਬਣੇ ਬੱਚੀ ਦੇ ਮਾਮਾ, ਭੈਣ ਅਰਪਿਤਾ ਖ਼ਾਨ ਨੇ ਦਿੱਤਾ ਧੀ ਨੂੰ ਜਨਮ

By  Shaminder December 27th 2019 02:57 PM

ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਨੇ ਆਪਣੇ ਭਰਾ ਦੇ ਜਨਮ ਦਿਨ 'ਤੇ ਧੀ ਨੂੰ ਜਨਮ ਦਿੱਤਾ ਹੈ ।ਸਲਮਾਨ ਖ਼ਾਨ ਦੇ ਜਨਮ ਦਿਨ 'ਤੇ ਉਨ੍ਹਾਂ ਦੀ ਭੈਣ ਵੱਲੋਂ ਭਰਾ ਨੂੰ ਅਣਮੋਲ ਤੋਹਫ਼ਾ ਦਿੱਤਾ ਗਿਆ ਹੈ । ਸਲਮਾਨ ਖ਼ਾਨ ਭਾਣਜੀ ਦੇ ਮਾਮਾ ਬਣ ਗਏ ਹਨ । ਦੱਸ ਦਈਏ ਕਿ ਅਰਪਿਤਾ ਖ਼ਾਨ ਨੂੰ ਡਾਕਟਰਾਂ ਨੇ 27 ਦਸੰਬਰ ਦੀ ਡਿਲੀਵਰੀ ਡੇਟ ਦਿੱਤੀ ਸੀ ।

ਹੋਰ ਵੇਖੋ:ਅੱਜ ਹੈ ਬਾਲੀਵੁੱਡ ਦੇ ‘ਦਬੰਗ’ ਸਲਮਾਨ ਖ਼ਾਨ ਦਾ ਜਨਮ ਦਿਨ,ਜਨਮ ਦਿਨ ‘ਤੇ ਜਾਣੋ ਮਾਪਿਆਂ ਤੋਂ ਬਾਅਦ ਸਲਮਾਨ ਦੀ ਜ਼ਿੰਦਗੀ ‘ਚ ਸਭ ਤੋਂ ਵੱਧ ਕਿਸ ਦੀ ਹੈ ਅਹਿਮੀਅਤ

https://www.instagram.com/p/B6ka2a5HpUT/?utm_source=ig_embed

 

ਉਂਝ ਤਾਂ ਸਲਮਾਨ ਆਪਣਾ ਜਨਮ ਦਿਨ ਪਨਵੈਲ ਸਥਿਤ ਆਪਣੇ ਆਲੀਸ਼ਾਨ ਫਾਰਮ ਹਾਊਸ 'ਤੇ ਮਨਾਉਂਦੇ ਹਨ ਪਰ ਇਸ ਵਾਰ ਉਨ੍ਹਾਂ  ਨੇ ਆਪਣੀ ਬਰਥਡੇ ਪਾਰਟੀ ਅਤੇ ਬਾਕੀ ਸਾਰੇ ਪਲਾਨਸ ਕੈਂਸਲ ਕਰ ਦਿੱਤੇ ਸਨ ਅਤੇ ਅਰਪਿਤਾ ਦੇ ਘਰ ਹੀ ਆਪਣਾ ਜਨਮ ਦਿਨ ਮਨਾਇਆ ।

https://www.instagram.com/p/B6K993slFgy/

ਅਰਪਿਤਾ ਅਤੇ ਆਯੁਸ਼ ਨੇ ਵੀ ਇਸੇ ਦਿਨ ਆਪਣੇ ਬੱਚੇ ਨੂੰ ਜਨਮ ਦੇਣ ਦਾ ਪਲਾਨ ਬਣਾਇਆ ਸੀ ਅਤੇ ਆਪ੍ਰੇਸ਼ਨ ਦੇ ਜ਼ਰੀਏ ਬੱਚੀ ਪੈਦਾ ਹੋਈ ।

Related Post