ਸਲਮਾਨ ਖ਼ਾਨ ਦੀ ਭਾਣਜੀ ਦਾ ਨਵਾਂ ਫੋਟੋ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਭੈਣ ਅਰਪਿਤਾ ਨੇ ਪੋਸਟ ਕੀਤਾ ਭਾਵੁਕ ਮੈਸੇਜ

By  Lajwinder kaur June 7th 2020 01:04 PM -- Updated: June 7th 2020 03:01 PM

ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇੱਕ ਪੋਸਟ ਆਪਣੇ ਪੇਕੇ ਪਰਿਵਾਰ ਵਾਲਿਆਂ ਨੂੰ ਯਾਦ ਕਰਦੇ ਹੋਏ ਪਾਈ ਹੈ । ਉਨ੍ਹਾਂ ਨੇ ਡੈਡੀ ਸਲੀਮ ਖ਼ਾਨ ਤੇ ਆਪਣੀ ਧੀ ਆਇਤਾ ਦਾ ਇੱਕ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਨਾਨਾ ਤੇ ਆਇਤਾ ! ਬਹੁਤ ਮਿਸ ਕਰਦੀ ਹੈ ਨਾਨੂ ਦੇ ਘਰ ਦੇ ਖਾਣੇ ਨੂੰ । ਮੈਂ ਡੈਡੀ ਤੁਹਾਨੂੰ ਬਹੁਤ ਯਾਦ ਕਰਦੀ ਹਾਂ’ ਇਸ ਪੋਸਟ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

 

View this post on Instagram

 

Nana & Ayat ! Miss our Nana’s house lunches ♥️ u dad ?

A post shared by Arpita Khan Sharma (@arpitakhansharma) on Jun 6, 2020 at 6:20pm PDT

Vote for your favourite : https://www.ptcpunjabi.co.in/voting/

ਪਿਛਲੇ ਸਾਲ ਸਲਮਾਨ ਖ਼ਾਨ ਦੇ ਜਨਮਦਿਨ ਵਾਲੇ ਦਿਨ ਹੀ ਭੈਣ ਅਰਪਿਤਾ ਨੇ ਇੱਕ ਧੀ ਨੂੰ ਜਨਮ ਦਿੱਤਾ ਸੀ । ਜਿਸ ਤੋਂ ਬਾਅਦ ਸਲਮਾਨ ਖ਼ਾਨ ਦੀ ਖੁਸ਼ੀ ਦੁਗਣੀ ਹੋ ਗਈ ਸੀ ।

ਸਲਮਾਨ ਖ਼ਾਨ ਏਨੀਂ ਦਿਨੀਂ ਆਪਣੇ ਪਨਵੇਲ ਸਥਿਤ  ਫਾਰਮ ਹਾਊਸ ‘ਚ ਰਹਿ ਰਹੇ ਨੇ । ਉਹ ਬਹੁਤ ਜਲਦ ਰਾਧੇ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ । ਇਸ ਤੋਂ ਇਲਾਵਾ ਕੁਝ ਸਮੇਂ ਪਹਿਲਾਂ ਹੀ ਉਹ ਆਪਣੇ ਨਵੇਂ ਸਿੰਗਲ ਟਰੈਕ ‘ਤੇਰੇ ਬਿਨਾਂ’ ਤੇ ‘ਭਾਈ ਭਾਈ’ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਸਨ । ਇਨ੍ਹਾਂ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ ।

Related Post