ਸਲਮਾਨ ਖ਼ਾਨ ਦੇ ਛੋਟੇ ਜਿਹੇ ਭਾਣਜੇ ਨੇ ਕੀਤਾ ਅਦਾਕਾਰ ਨਾਲ ਅਜਿਹਾ ਮਜ਼ਾਕ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ

By  Shaminder January 5th 2022 01:37 PM

ਸਲਮਾਨ ਖ਼ਾਨ (Salman Khan ) ਦੀਆਂ ਵੀਡੀਓਜ਼ (Video)  ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਸੋਸ਼ਲ ਮੀਡੀਆ (Social Media)  ‘ਤੇ ਸਲਮਾਨ ਖ਼ਾਨ ਦਾ ਇੱਕ ਬਹੁਤ ਹੀ ਕਿਊਟ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸਲਮਾਨ ਖ਼ਾਨ ਆਪਣੇ ਭਾਣਜੇ (Nephew) ਦੇ ਨਾਲ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਲਮਾਨ ਖਾਨ ਦਾ ਭਾਣਜਾ ਪਲੇਟ ‘ਚ ਖਾ ਰਿਹਾ ਹੁੰਦਾ ਹੈ । ਜਿਸ ਤੋਂ ਬਾਅਦ ਸਲਮਾਨ ਖ਼ਾਨ ਵੀ ਉਸ ਕੋਲਂ ਖਾਣ ਦੇ ਲਈ ਮੂੰਹ ਕੋਲ ਲੈ ਕੇ ਜਾਂਦੇ ਹਨ ਪਰ ਉਨ੍ਹਾਂ ਦਾ ਭਾਣਜਾ ਪਹਿਲਾਂ ਸਲਮਾਨ ਨੂੰ ਖਾਣ ਦੇ ਲਈ ਹੱਥ ਅੱਗੇ ਵਧਾਉਂਦਾ ਹੈ ।

Salman Khan,, image From google

ਹੋਰ ਪੜ੍ਹੋ : ਗਾਇਕਾ ਪਰਵੀਨ ਭਾਰਟਾ ਦੇ ਬੇਟੇ ਦਾ ਅੱਜ ਹੈ ਜਨਮ ਦਿਨ, ਗਾਇਕਾ ਨੇ ਬੇਟੇ ਦੀ ਤਸਵੀਰ ਸਾਂਝੀ ਕਰ ਦਿੱਤੀ ਜਨਮ ਦਿਨ ਦੀ ਵਧਾਈ

ਪਰ ਜਿਉਂ ਹੀ ਸਲਮਾਨ ਮੂੰਹ ਅੱਗੇ ਕਰਦੇ ਹਨ ਤਾਂ ਉਨ੍ਹਾਂ ਦਾ ਭਾਣਜਾ ਬਾਈਟ ਆਪਣੇ ਮੂੰਹ ‘ਚ ਪਾ ਲੈਂਦਾ ਹੈ । ਜਿਸ ਤੋਂ ਬਾਅਦ ਜਿੱਥੇ ਸਲਮਾਨ ਖ਼ਾਨ ਖੁਸ਼ ਹੁੰਦੇ ਨਜ਼ਰ ਆਉਂਦੇ ਹਨ, ਉੱਥੇ ਹੀ ਇਸ ਮੌਕੇ ਮੌਜੂਦ ਸਭ ਲੋਕ ਹੱਸਣ ਲੱਗ ਪੈਂਦੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ।

Salman khan image From instagram

ਇਸ ਤੋਂ ਪਹਿਲਾਂ ਸਲਮਾਨ ਖ਼ਾਨ ਦੇ ਬਰਥਡੇ ‘ਤੇ ਉਨ੍ਹਾਂ ਦੀਆਂ ਕਈ ਵੀਡੀਓਜ਼ ਵਾਇਰਲ ਹੋਈਆਂ ਸਨ । ਦੱਸ ਦਈਏ ਕਿ ਬਰਥਡੇ ਤੋਂ ਪਹਿਲਾਂ ਅਦਾਕਾਰ ਨੂੰ ਸੱਪ ਨੇ ਡੰਗ ਲਿਆ ਸੀ । ਜਿਸ ਤੋਂ ਬਾਅਦ ਅਦਾਕਾਰ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਅਤੇ ਪ੍ਰਮਾਤਮਾ ਦਾ ਸ਼ੁਕਰ ਸੀ ਕਿ ਇਹ ਸੱਪ ਜ਼ਹਿਰੀਲਾ ਸੀ । ਸਲਮਾਨ ਖ਼ਾਨ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ‘ਹਮ ਆਪਕੇ ਹੈ ਕੌਣ’, ‘ਹਮ ਦਿਲ ਦੇ ਚੁਕੇ ਸਨਮ’, ‘ਜੁੜਵਾ’, ‘ਬਾਡੀਗਾਰਡ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।

 

View this post on Instagram

 

A post shared by Instant Bollywood (@instantbollywood)

Related Post