ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖ਼ਾਨ ਸ਼ਰਮਾ ਨੇ ਰੈਸਟੋਰੈਂਟ ’ਚ ਵੜ ਕੇ ਤੋੜੀਆਂ ਪਲੇਟਾਂ, ਵੀਡੀਓ ਵਾਇਰਲ

By  Rupinder Kaler December 5th 2020 01:55 PM

ਸਲਮਾਨ ਖ਼ਾਨ ਦੀ ਭੈਣ ਅਰਪਿਤਾ ਖਾਨ ਸ਼ਰਮਾ ਸੁਰਖੀਆਂ ਵਿੱਚ ਬਣੀ ਹੋਈ ਹੈ । ਦਰਅਸਲ ਅਰਪਿਤਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ, ਇਸ ਵੀਡੀਓ ਵਿੱਚ ਅਰਪਿਤਾ ਆਪਣੀ ਇੱਕ ਦੋਸਤ ਦੇ ਨਾਲ ਰੈਸਟੋਰੈਂਟ ਵਿੱਚ ਦਿਖਾਈ ਦੇ ਰਹੀ ਹੈ । ਇਸ ਵੀਡੀਓ ਵਿੱਚ ਅਰਪਿਤਾ ਇੱਕ ਤੋਂ ਬਾਅਦ ਇੱਕ ਪਲੇਟਾਂ ਤੋੜਦੀ ਨਜ਼ਰ ਆ ਰਹੀ ਹੈ।

arpita khan

ਹੋਰ ਪੜ੍ਹੋ :

ਰਣਜੀਤ ਬਾਵਾ ਜਲਦ ਲੈ ਕੇ ਆ ਰਹੇ ਨੇ ਨਵਾਂ ਗੀਤ ‘ਪੰਜਾਬ ਬੋਲਦਾ’

ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਬਾਕਸਰ ਵਿਜੇਂਦਰ ਸਿੰਘ ਨੇ ਕੰਗਨਾ ‘ਤੇ ਸਾਧਿਆ ਨਿਸ਼ਾਨਾ

ਵੀਡੀਓ ਵਿਚ ਅਰਪਿਤਾ ਆਪਣੇ ਦੋਸਤ ਨਾਲ ਗੱਲਾਂ ਕਰ ਰਹੀ ਹੈ ਅਤੇ ਕੋਲ ਪਈਆਂ ਪਲੇਟਾਂ ਫਰਸ਼ 'ਤੇ ਸੁੱਟ ਰਹੀ ਹੈ। ਇਹ ਵੀਡੀਓ ਦੁਬਈ ਦੇ ਇਕ ਰੈਸਟੋਰੈਂਟ ਦਾ ਹੈ। ਅਰਪਿਤਾ ਨੇ ਇਹ ਪਲੇਟਾਂ ਗੁੱਸੇ ਵਿੱਚ ਨਹੀਂ ਤੋੜੀਆਂ, ਬਲਕਿ ਇਹ ਇਕ ਫਨ ਐਕਟੀਵਿਟੀ ਸੀ। ਅਰਪਿਤਾ ਆਪਣੇ ਦੋਸਤ ਨਾਲ ਗੱਲਬਾਤ ਕਰਦਿਆਂ ਅਤੇ ਪਲੇਟਾਂ ਸੁੱਟਦਿਆਂ ਹੱਸ ਰਹੀ ਹੈ।

arpita khan

ਅਰਪਿਤਾ ਖਾਨ ਸ਼ਰਮਾ ਨੇ ਇਸ ਵੀਡੀਓ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸਾਂਝਾ ਕੀਤਾ ਹੈ। ਜੋ ਕਿ ਹੁਣ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਅਰਪਿਤਾ ਖਾਨ ਸ਼ਰਮਾ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਆਯੂਸ਼ ਸ਼ਰਮਾ ਨਾਲ ਮਨਾਈ ਸੀ। ਇਸ ਮੌਕੇ ਉਸਨੇ ਆਪਣੀ ਅਤੇ ਆਯੁਸ਼ ਦੀ ਫੋਟੋ ਸਾਂਝੀ ਕਰਦਿਆਂ ਆਪਣੇ ਪਤੀ ਲਈ ਬਹੁਤ ਹੀ ਰੋਮਾਂਟਿਕ ਅਤੇ ਖਾਸ ਪੋਸਟ ਸਾਂਝੀ ਕੀਤੀ।

Related Post