ਕਿਸਾਨਾਂ ਦੇ ਜਜ਼ਬੇ ਨੂੰ ਸਲਾਮ, ਟਰਾਲੀ ਤੇ ਨਵ ਜਨਮੇ ਬੱਚੇ ਦੀਆਂ ਤਸਵੀਰਾਂ ਟੰਗ ਕੇ ਮਨਾਈ ਖੁਸ਼ੀ, ਦਿੱਲੀ ਧਰਨੇ ’ਤੇ ਡਟਿਆ ਹੋਇਆ ਹੈ ਬੱਚੇ ਦਾ ਪਿਤਾ

By  Rupinder Kaler February 12th 2021 06:50 PM

ਖੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਪੂਰੀ ਵਾਹ ਲਗਾ ਰਹੇ ਹਨ । ਹੁਣ ਕਿਸਾਨਾਂ ਦੀ ਖੁਸ਼ੀ ਗਮੀ ਧਰਨੇ ਵਾਲੀ ਥਾਂ ਤੇ ਹੀ ਮਨਾਈ ਜਾ ਰਹੀ ਹੈ । ਜਿਸ ਦੀ ਮਿਸਾਲ ਹਾਲ ਹੀ ਵਿੱਚ ਹੀ ਦੇਖਣ ਨੂੰ ਮਿਲੀ ਹੈ । ਦਰਅਸਲ ਹਰਿਆਣਾ ਦੇ    ਜ਼ਿਲ੍ਹਾ ਸਿਰਸਾ ਦੇ ਪਿੰਡ ਰੋੜੀ ਦੇ ਗੁਰਪ੍ਰੀਤ ਸਿੰਘ ਦੇ ਘਰ 31 ਦਸੰਬਰ 2020 ਨੂੰ ਬੱਚੇ ਦਾ ਜਨਮ ਹੋਇਆ ।

ਹੋਰ ਪੜ੍ਹੋ :

ਮਾਧੁਰੀ ਦੀਕਸ਼ਿਤ ਇਸ ਬੱਚੇ ਦਾ ਵੀਡੀਓ ਦੇਖ ਕੇ ਏਨੀਂ ਪ੍ਰਭਾਵਿਤ ਹੋਈ ਕਿ ਕਰ ਦਿੱਤਾ ਵੱਡਾ ਐਲਾਨ

ਕਿਸਾਨਾਂ ਤੇ ਕਵਿਤਾ ਪੜ੍ਹ ਕੇ ਭਾਵੁਕ ਹੋਈ ਸੋਨਾਕਸ਼ੀ ਸਿਨਹਾ, ਦਿਲ ਨੂੰ ਛੂਹਣ ਵਾਲੀ ਹੈ ਕਵਿਤਾ

ਪਰ ਇਹ ਕਿਸਾਨ ਘਰ ਜਾਣ ਦੀ ਬਜਾਏ ਦਿੱਲੀ ਧਰਨੇ ਵਾਲੀ ਥਾਂ ਤੇ ਹੀ ਡਟਿਆ ਹੋਇਆ ਹੈ । ਪੁੱਤਰ ਦੇ ਜਨਮ ਦੀ ਖ਼ਬਰ ਮਿਲਦਿਆਂ ਹੀ ਗੁਰਪ੍ਰੀਤ ਨੇ ਵਾਪਸ ਜਾਣ ਦੀ ਥਾਂ ਅਪਣੀ ਟਰਾਲੀ ਤੇ ਹੀ ਸ਼ਰੀਂ ਬੰਨ ਤੇ ਪੁੱਤਰ ਦੀਆਂ ਤਸਵੀਰਾਂ ਲਾ ਕੇ ਖੁਸ਼ੀ ਮਨਾਈ।

ਹੁਣ ਵੀ ਟਿੱਕਰੀ ਬਾਰਡਰ ਤੇ ਟਰਾਲੀ ਤੇ ਨਵ ਜਨਮੇ ਬੱਚੇ ਦੀਆਂ ਤਸਵੀਰਾਂ ਤੇ ਨਿੰਮ ਬੰਨ੍ਹੀ ਹੋਈ ਹੈ। ਜੋ ਕਿਸਾਨੀ ਸੰਘਰਸ਼ 'ਚ ਆਉਣ ਵਾਲੇ ਲੋਕਾਂ ਲਈ ਅੰਦੋਲਨ ਪ੍ਰਤੀ ਜਜ਼ਬੇ ਦਾ ਪ੍ਰੇਰਣਾ ਸ੍ਰੋਤ ਹੈ। ਅੰਦੋਲਨ 'ਚ ਮੌਜੂਦ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਇਸ ਪਰਿਵਾਰ ਤੇ ਪੂਰਾ ਮਾਣ ਹੈ ।

Related Post