Samantha Prabhu Birthday: ਆਰਥਿਕ ਤੰਗੀ, ਬਿਮਾਰੀ ਸਣੇ ਕਈ ਮੁਸ਼ਕਲਾਂ ਨੂੰ ਹਰਾ ਕੇ ਫਿਲਮ ਸੁਪਰਸਟਾਰ ਬਣੀ ਇਹ ਅਦਾਕਾਰਾ

By  Pushp Raj April 28th 2022 04:23 PM -- Updated: April 28th 2022 05:22 PM

ਅੱਜ ਸਾਮੰਥਾ ਰੂਥ ਪ੍ਰਭੂ ਦਾ ਜਨਮਦਿਨ ਹੈ, ਜਿਸ ਨੇ 'ਓ ਅੰਟਾਵਾ' ਗੀਤ 'ਚ ਆਪਣੀ ਅਦਾਕਾਰੀ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੱਤਾ ਸੀ। ਸਮੰਥਾ ਦੇ ਬਚਪਨ ਤੋਂ ਲੈ ਕੇ ਉਸ ਦੇ ਫਿਲਮੀ ਸਟਾਰ ਬਨਣ ਤੱਕ ਦੀ ਕਹਾਣੀ ਬਹੁਤ ਹੀ ਸੰਘਰਸ਼ ਭਰੀ ਹੈ। ਆਓ ਸਾਮੰਥਾ ਦੇ ਜਨਮਦਿਨ ਮੌਕੇ ਜਾਣਦੇ ਹਾਂ ਉਸ ਦੀ ਜ਼ਿੰਦਗੀ ਨਾਲ ਜੁੜਿਆਂ ਕੁਝ ਖਾਸ ਗੱਲਾਂ।

ਸਾਮੰਥਾ ਰੂਥ ਪ੍ਰਭੂ ਦਾ ਜਨਮ 28 ਅਪ੍ਰੈਲ 1987 ਨੂੰ ਚੇਨਈ ਵਿੱਚ ਹੋਇਆ ਸੀ। ਸਮੰਥਾ ਦੀ ਪਾਪੁਲੈਰਟੀ ਹੁਣ ਸਿਰਫ਼ ਸਾਊਥ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ 'ਚ ਹੈ।ਸਮੰਥਾ ਦਾ ਸੁਪਰਸਟਾਰ ਬਨਣ ਦਾ ਸਫਰ ਬਿਲਕੁਲ ਵੀ ਆਸਾਨ ਨਹੀਂ ਰਿਹਾ।

ਸਾਮੰਥਾ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਸੀ ਤੇ ਉਹ ਫਿਲਮੀ ਦੁਨੀਆ ਵਿੱਚ ਕੰਮ ਕਰਨਾ ਚਾਹੁੰਦੀ ਸੀ, ਪਰ ਉਸ ਦੇ ਘਰ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਦੇ ਚਲੱਦੇ ਉਸ ਨੇ ਸਾਊਥ ਇੰਡਸਟਰੀ ਦੇ ਵਿੱਚ ਕਦਮ ਰੱਖਿਆ ਸੀ।

ਆਪਣੇ ਕਰੀਅਰ ਦੇ ਸ਼ੂਰਆਤੀ ਦਿਨਾਂ ਦੇ ਵਿੱਚ ਸੰਮਾਥਾ ਨੂੰ ਬਹੁਤ ਸੰਘਰਸ਼ ਕਰਨਾ ਪਿਆ। ਸਮੰਥਾ ਪ੍ਰਭੂ ਹੁਣ ਮਨੋਰੰਜਨ ਜਗਤ ਦੀਆਂ ਸਫਲ ਅਭਿਨੇਤਰੀਆਂ ਵਿੱਚੋਂ ਇੱਕ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਸਮੰਥਾ ਦੀ ਪਹਿਲੀ ਕਮਾਈ ਮਹਿਜ਼ 500 ਰੁਪਏ ਸੀ। ਦਰਅਸਲ, ਸਾਮੰਥਾ ਪ੍ਰਭੂ ਨੂੰ ਅੱਠ ਘੰਟੇ ਲਈ ਹੋਸਟਸ ਬਣਨ ਲਈ 500 ਰੁਪਏ ਦਿੱਤੇ ਗਏ ਸਨ। ਉਸ ਸਮੇਂ ਉਹ 10ਵੀਂ ਜਾਂ 11ਵੀਂ ਜਮਾਤ ਵਿੱਚ ਪੜ੍ਹਦੀ ਸੀ।

ਜਦੋਂ ਸਾਮੰਥਾ 20 ਸਾਲਾਂ ਦੀ ਹੋਈ ਤਾਂ ਉਸ ਨੇ ਆਰਥਿਕ ਤੰਗੀ ਕਾਰਨ ਪਾਰਟ ਟਾਈਮ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਤੰਗੀ ਦੀ ਸਥਿਤੀ ਤੋਂ ਬਾਹਰ ਨਿਕਲਣ ਲਈ ਮਾਡਲਿੰਗ ਸ਼ੁਰੂ ਕੀਤੀ ਅਤੇ ਉੱਥੇ ਉਸ ਨੂੰ ਰਵੀ ਵਰਮਨ ਨੇ ਦੇਖਿਆ। ਇਹ ਰਵੀ ਵਰਮਨ ਹੀ ਸਨ ਜਿਨ੍ਹਾਂ ਨੇ ਸਮੰਥਾ ਨੂੰ ਫਿਲਮੀ ਦੁਨੀਆ ਵਿੱਚ ਪੇਸ਼ ਕੀਤਾ ਸੀ।

ਜੇਕਰ ਸੰਮਾਥਾ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਉਸ ਨੇ ਸਾਊਥ ਇੰਡਸਟਰੀ ਦੀ ਕਈ ਫਿਲਮਾਂ ਵਿੱਚ ਬੇਹਤਰੀਨ ਕੰਮ ਕੀਤਾ ਹੈ। ਸਾਲ ਮੰਥਾ ਨੇ 2010 ਵਿੱਚ ਰਵੀ ਵਰਮਨ ਦੀ ਫਿਲਮ 'ਮਾਸਕੋ ਕਾਵੇਰੀ' ਸਾਈਨ ਕੀਤੀ ਸੀ ਪਰ ਉਸ ਦੀ ਪਹਿਲੀ ਫਿਲਮ ਗੌਤਮ ਮੈਨਨ ਵੱਲੋਂ ਨਿਰਦੇਸ਼ਤ 'ਯੇ ਮਾਇਆ ਚੇਸਵ' ਸੀ। ਫਿਲਮ ਵਿੱਚ ਉਸਦੀ ਅਦਾਕਾਰੀ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ।

ਹੋਰ ਪੜ੍ਹੋ : ਕੀ ਸਲਮਾਨ ਖਾਨ ਦੀ ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ ਸ਼ਹਿਨਾਜ਼ ਗਿੱਲ?

ਇਸ ਫਿਲਮ ਲਈ ਉਸ ਸਾਲ ਸੰਮਾਥਾ ਨੇ ਫਿਲਮਫੇਅਰ ਬੈਸਟ ਡੈਬਿਊ ਅਦਾਕਾਰਾ ਦਾ ਅਵਾਰਡ ਜਿੱਤਿਆ ਸੀ। ਉਦੋਂ ਤੋਂ ਹੀ ਸਮੰਥਾ ਨੂੰ ਵੱਡੀਆਂ ਫਿਲਮਾਂ ਦੇ ਆਫਰ ਮਿਲਣ ਲੱਗੇ। 2013 ਵਿੱਚ, ਉਸ ਨੂੰ ਤੇਲਗੂ ਅਤੇ ਤਾਮਿਲ ਭਾਸ਼ਾਵਾਂ ਵਿੱਚ ਇੱਕ ਫਿਲਮ ਵਿੱਚ ਆਪਣੇ ਪ੍ਰਦਰਸ਼ਨ ਲਈ ਫਿਲਮਫੇਅਰ ਮਿਲਿਆ। ਸਮੰਥਾ ਹੁਣ ਤੱਕ ਤਾਮਿਲ, ਤੇਲਗੂ, ਮਲਿਆਲਮ ਅਤੇ ਕਈ ਹਿੰਦੀ ਫਿਲਮਾਂ ਅਤੇ ਵੈੱਬ ਸੀਰੀਜ਼ 'ਚ ਕੰਮ ਕਰ ਚੁੱਕੀ ਹੈ।

Related Post