ਸੰਮਾਥਾ ਰੂਥ ਪ੍ਰਭੂ ਦੀ ਅੱਖਾਂ 'ਚ ਆਏ ਖੁਸ਼ੀ ਦੇ ਹੁੰਝੂ, ਇੰਝ ਮਿਲਿਆ ਬਰਥਡੇਅ ਸਰਪ੍ਰਾਈਜ਼

By  Pushp Raj April 30th 2022 12:06 PM

ਅਦਾਕਾਰਾ ਸੰਮਾਥਾ ਰੂਥ ਪ੍ਰਭੂ ਫਿਲਮ ਪੁਸ਼ਪਾ ਦੇ ਗੀਤ ਓ ਅੰਟਵਾ ਤੋਂ ਬਾਅਦ ਮਹਿਜ਼ ਸਾਊਥ ਇੰਡਸਟਰੀ ਵਿੱਚ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਮਸ਼ਹੂਰ ਹੋ ਚੁੱਕੀ ਹੈ। ਸੰਮਾਥਾ ਅਤੇ ਵਿਜੇ ਦੇਵਰਕੋਂਡਾ ਨੇ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਹੁਣ ਸੰਮਾਥਾ ਨੇ ਆਪਣੇ ਜਨਮਦਿਨ ਵਾਲੇ ਦਿਨ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਉਸ ਬਰਥਡੇਅ ਦਾ ਦਿਨ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਵਧੀਆ ਸਰਪ੍ਰਾਈਜ਼ ਮਿਲੇ।

ਸੰਮਾਥਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੰਮਾਥਾ ਨੇ ਆਪਣੀ ਪੂਰੀ ਫਿਲਮ ਟੀਮ ਨੂੰ ਧੰਨਵਾਦ ਕਿਹਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ, ਸੰਮਾਥਾ ਨੇ ਲਿਖਿਆ, "ਸਭ ਤੋਂ ਮਿੱਠਾ ਸਰਪ੍ਰਾਈਜ਼♥️ ਇਹ ਬਹੁਤ ਠੰਢਾ ਦਿਨ ਸੀ ਅਤੇ ਸਾਡੇ ਕੋਲ ਕਰਨ ਲਈ ਬਹੁਤ ਸਾਰਾ ਕੰਮ ਸੀ, ਪਰ ਇਹ ਠੰਢਾ ਮੌਸਮ ਤੇ ਕੰਮ ਇਨ੍ਹਾਂ ਘੁਟਾਲੇਬਾਜ਼ਾਂ ਨੂੰ ਇਹ ਕੰਪਲੀਟ ਤੇ ਹੈਰਾਨ ਕਰ ਦੇਣ ਵਾਲਾ ਸਰਪ੍ਰਾਈਜ਼ ਦੇਣ ਤੋਂ ਨਹੀਂ ਰੋਕ ਸਕਿਆ। ਧੰਨਵਾਦ ?।"

ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ੂਟਿੰਗ ਲੋਕੇਸ਼ਨ ਉੱਤੇ ਬੈਕਅਪ ਵਿੱਚ ਕੰਮ ਜਾਰੀ ਹੈ। ਇਸ ਵੀਡੀਓ ਦੀ ਸ਼ੁਰੂਆਤ ਸਾਊਥ ਸੁਪਰ ਸਟਾਰ ਵਿਜੇ ਦੇਵਰਕੋਂਡਾ ਨਾਲ ਹੁੰਦੀ ਹੈ। ਵਿਜੇ ਅਤੇ ਉਨ੍ਹਾਂ ਦੀ ਫਿਲਮ The Family Man 2 ਦੀ ਪੂਰੀ ਟੀਮ ਸੰਮਾਥਾ ਨਾਲ ਪ੍ਰੈਂਕ ਕਰਨ ਦੀ ਪਲਾਨਿੰਗ ਕਰਦਾ ਨਜ਼ਰ ਆ ਰਿਹਾ ਹੈ। ਇਹ ਸਭ ਸੰਮਾਥਾ ਨੂੰ ਬਰਥਡੇਅ ਸਰਪ੍ਰਾਈਜ਼ ਦੇਣ ਲਈ ਪਲਾਨ ਕੀਤਾ ਜਾ ਰਿਹਾ ਹੈ।

ਪਲਾਨ ਦੇ ਮੁਤਾਬਕ ਫਿਲਮ ਦੀ ਸ਼ੂਟਿੰਗ ਲਈ ਪਹਿਲਾਂ ਇੱਕ ਫੇਕ ਸੀਨ ਲਿਖਿਆ ਜਾਂਦਾ ਹੈ ਅਤੇ ਟੀਮ ਵੱਲੋਂ ਇਸ ਨੂੰ ਸੰਮਾਥਾ ਤੇ ਵਿਜੇ ਦਰਮਿਆਨ ਫਿਲਮਾਏ ਜਾਣ ਦਾ ਨਾਟਕ ਕੀਤਾ ਜਾਂਦਾ ਹੈ। ਇੱਕ ਪਾਸੇ ਜਿਥੇ ਵਿਜੇ ਦੇਵਰਕੋਂਡਾ ਨੂੰ ਪਤਾ ਹੁੰਦਾ ਹੈ ਕਿ ਇਹ ਇੱਕ ਫੇਕ ਸੀਨ ਹੈ, ਉਥੇ ਹੀ ਦੂਜੇ ਪਾਸੇ ਸੰਮਾਥਾ ਇਸ ਗੱਲ ਤੋਂ ਬਿਲਕੁਲ ਅਨਜਾਣ ਇਸ ਸੀਨ ਨੂੰ ਬਹੁਤ ਸੀਰੀਅਸ ਮੂਡ ਵਿੱਚ ਸ਼ੂਟ ਕਰ ਰਹੀ ਹੁੰਦੀ ਹੈ। ਅਚਾਨਕ ਸੰਮਾਥਾ ਦੇ ਡਾਇਲਾਗ ਬੋਲਣ ਤੋਂ ਬਾਅਦ ਵਿਜੇ ਉਸ ਨੂੰ ਉਸ ਦੇ ਕਿਰਦਾਰ ਦੇ ਨਾਂਅ ਦੀ ਬਜਾਏ ਸੀਰੀਅਸ ਮੂਡ ਵਿੱਚ ਉਸ ਦੇ ਅਸਲ ਨਾਂਅ ਤੋਂ ਬੁਲਾਉਂਦੇ ਹਨ, ਪਹਿਲਾਂ ਤਾਂ ਸੰਮਾਥਾ ਨੂੰ ਸਮਝ ਨਹੀਂ ਆਇਆ ਪਰ ਬਾਅਦ ਵਿੱਚ ਸਾਰੀ ਟੀਮ ਸੰਮਾਥਾ ਨੂੰ ਇੱਕਠੇ ਹੀ ਬਰਥਡੇਅ ਵਿਸ਼ ਕੀਤਾ। ਇਸ ਦੌਰਾਨ ਉਨ੍ਹਾਂ ਸੰਮਾਥਾ ਲਈ ਕੇਕ ਵੀ ਲਿਆਦਾਂ ਤੇ ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ।

ਫਿਲਮ ਦੇ ਸੈਟ ਉੱਤੇ ਅਚਾਨਕ ਮਿਲੇ ਇਸ ਬਰਥਡੇਅ ਸਰਪ੍ਰਾਈਜ਼ ਦੇ ਦੌਰਾਨ ਸੰਮਾਥਾ ਦੀ ਅੱਖਾਂ 'ਚ ਖੁਸ਼ੀ ਦੇ ਹੰਝੂ ਆ ਗਏ ਤੇ ਉਹ ਬਹੁਤ ਖੁਸ਼ ਸੀ। ਉਸ ਨੇ ਆਪਣੇ ਸਹਿ ਕਲਾਕਾਰ ਵਿਜੇ ਤੇ ਪੂਰੀ ਫਿਲਮ ਟੀਮ ਨੂੰ ਸਰਪ੍ਰਾਈਜ਼ ਦੇਣ ਲਈ ਧੰਨਵਾਦ ਕਿਹਾ।

ਹੋਰ ਪੜ੍ਹੋ :  Samantha Prabhu Birthday: ਆਰਥਿਕ ਤੰਗੀ, ਬਿਮਾਰੀ ਸਣੇ ਕਈ ਮੁਸ਼ਕਲਾਂ ਨੂੰ ਹਰਾ ਕੇ ਫਿਲਮ ਸੁਪਰਸਟਾਰ ਬਣੀ ਇਹ ਅਦਾਕਾਰਾ 

ਦੱਸ ਦਈਏ ਕਿ ਸ਼ਿਵ ਨਿਰਵਾਣ ਵੱਲੋਂ ਨਿਰਦੇਸ਼ਤ, ਫਿਲਮ ਜਿਸ ਦਾ ਸਿਰਲੇਖ VD11 ਸਿਰਲੇਖ ਹੈ, 2018 ਦੀ ਜੀਵਨੀ ਸੰਬੰਧੀ ਡਰਾਮਾ ਫਿਲਮ ਮਹਾਨਤੀ ਤੋਂ ਬਾਅਦ ਵਿਜੇ ਦੇਵਰਕੋਂਡਾ ਅਤੇ ਸੰਮਾਥਾ ਵਿਚਕਾਰ ਦੂਜੇ ਸਹਿਯੋਗ ਨੂੰ ਦਰਸਾਉਂਦੀ ਹੈ।

ਬਿਨਾਂ ਸਿਰਲੇਖ ਵਾਲੀ ਫਿਲਮ ਨੂੰ ਮਿਥਰੀ ਮੂਵੀ ਮੇਕਰਸ ਦੇ ਨਵੀਨ ਯੇਰਨੇਨੀ ਅਤੇ ਵਾਈ ਰਵੀ ਸ਼ੰਕਰ ਵੱਲੋਂ ਬੈਂਕਰੋਲ ਕੀਤਾ ਜਾਵੇਗਾ। ਫਿਲਮ ਦੀ ਸ਼ੂਟਿੰਗ ਕਸ਼ਮੀਰ ਵਿੱਚ ਸ਼ੁਰੂ ਹੋਈ ਹੈ ਜਦੋਂ ਕਿ ਹੈਦਰਾਬਾਦ, ਵਿਸ਼ਾਖਾਪਟਨਮ ਅਤੇ ਅਲੇਪੀ ਵਿੱਚ ਵੀ ਇਸ ਦੀ ਸ਼ੂਟਿੰਗ  ਹੋਵੇਗੇ।

 

View this post on Instagram

 

A post shared by Samantha (@samantharuthprabhuoffl)

Related Post