ਨਿਸ਼ਾ ਬਾਨੋ ਦੇ ਜਨਮਦਿਨ ‘ਤੇ ਦੋਸਤਾਂ ਨੇ ਦਿੱਤਾ ਇਹ ਖ਼ਾਸ ਸਰਪ੍ਰਾਈਜ਼, ਦੇਖੋ ਵੀਡੀਓ

By  Lajwinder kaur June 26th 2020 10:30 AM -- Updated: June 26th 2020 10:35 AM

ਪੰਜਾਬੀ ਇੰਡਸਟਰੀ ਦੀ ਮਲਟੀ ਟੈਲੇਂਟਡ ਅਦਾਕਾਰਾ ਤੇ ਗਾਇਕਾ ਨਿਸ਼ਾ ਬਾਨੋ ਅੱਜ ਆਪਣਾ ਜਨਮ ਦਿਨ ਮਨਾ ਰਹੇ ਨੇ । ਉਨ੍ਹਾਂ ਦੇ ਖ਼ਾਸ ਮਿੱਤਰ ਸਮੀਰ ਮਾਹੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਸਵੀਰ ਪੋਸਟ ਕਰਕੇ ਨਿਸ਼ਾ ਬਾਨੋ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

View this post on Instagram

 

Thanks a lot tuhade sab da birthday wishes de bhut msz call aa rahe ne sareya Da ❤️ thanku n #simplesuit aaj 1pm ????

A post shared by NISHA BANO ( ਨਿਸ਼ਾ ਬਾਨੋ ) (@nishabano) on Jun 25, 2020 at 1:14pm PDT

Vote for your favourite : https://www.ptcpunjabi.co.in/voting/

ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਦੋਸਤਾਂ ਵੱਲੋਂ ਦਿੱਤਾ ਸਰਪ੍ਰਾਈਜ਼ ਲਈ ਧੰਨਵਾਦ ਕਰਦੇ ਹੋਏ ਜਨਮਦਿਨ ਦੀਆਂ ਕੁਝ ਵੀਡੀਓ ਸ਼ੇਅਰ ਕੀਤੀਆਂ ਨੇ । ਵੀਡੀਓ ‘ਚ ਦੇਖ ਸਕਦੇ ਹੋਏ ਨਿਸ਼ਾ ਬਾਨੋ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ‘ਚ ਪੰਜਾਬੀ ਗਾਇਕ ਸਮੀਰ ਮਾਹੀ ਤੇ ਕੁਝ ਹੋਰ ਦੋਸਤ ਵੀ ਨਜ਼ਰ ਆ ਰਹੇ ਨੇ । ਰਾਤ ਤੋਂ ਹੀ ਨਿਸ਼ਾ ਬਾਨੋ ਨੂੰ ਜਨਮਦਿਨ ਦੀਆਂ ਵਧਾਈਆਂ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ ।

ਜੇ ਗੱਲ ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਜਿਵੇਂ  ‘ਆਫ਼ ਲਿਮਟ’, ‘ਦਿਲ ਅਰਮਾਨੀ’, ‘ਅੜਬ ਜੱਟੀ’, ‘ਓਹੀ ਬੋਲਦੀ’, ‘ਤੇਰੇ ਕਰਕੇ’ ਵਰਗੇ ਹਿੱਟ ਗੀਤਾਂ ਦੇ ਚੁੱਕੇ ਹਨ । ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ‘ਚ ਕਾਫੀ ਸਰਗਰਮ ਨੇ । ਉਹ ਜੱਟ ਐਂਡ ਜੂਲੀਅਟ, ਜੱਟ ਏਅਰਵੇਜ਼, ਨਿੱਕਾ ਜ਼ੈਲਦਾਰ, ਮੈਂ ਤੇਰੀ ਤੂੰ ਮੇਰਾ, ਬਾਜ਼ ਤੇ ਸੁਰਖ਼ੀ ਬਿੰਦੀ ਸਣੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ ।

 

Related Post