ਸਮੀਰ ਮਾਹੀ ਨੇ ਆਪਣੀ ਪਤਨੀ ਨਿਸ਼ਾ ਬਾਨੋ ਦੇ ਨਾਲ ਸਾਂਝੀ ਕੀਤੀ ਇਹ ਰੋਮਾਂਟਿਕ ਤਸਵੀਰ

By  Lajwinder kaur December 3rd 2021 03:06 PM

ਪੰਜਾਬੀ ਮਿਊਜ਼ਿਕ ਜਗਤ ਦੇ ਕਿਊਟ ਲਵ ਕਪਲ ਨਿਸ਼ਾ ਬਾਨੋ NISHA BANO ਤੇ ਸਮੀਰ ਮਾਹੀ Sameer Mahi ਜੋ ਕਿ ਪਿਛਲੇ ਮਹੀਨੇ ਹੀ ਵਿਆਹ ਦੇ ਬੰਧਨ ‘ਚ ਬੱਝੇ ਨੇ। ਦੋਵੇਂ ਜਣੇ ਆਪਣੀ ਨਵੀਂ ਜ਼ਿੰਦਗੀ ਦੇ ਆਗਾਜ਼ ਤੋਂ ਬਾਅਦ ਬਹੁਤ ਹੀ ਖੁਸ਼ ਨੇ। ਜਿਸ ਦਾ ਸਬੂਤ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦਿੰਦੀਆਂ ਨੇ। ਦੋਵੇਂ ਜਾਣੇ ਇੱਕ ਦੂਜੇ ਦੇ ਨਾਲ ਆਪਣੀਆਂ ਰੋਮਾਂਟਿਕ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਨੇ। ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀਆਂ ਨੇ।

ਹੋਰ ਪੜ੍ਹੋ : ਕੜਾਹ ਪ੍ਰਸ਼ਾਦ ਬਣਾਉਂਦੀ ਨਜ਼ਰ ਆ ਰਹੀ ਇਸ ਬਜ਼ੁਰਗ ਬੇਬੇ ਨੇ ਜਿੱਤਿਆ ਹਰ ਇੱਕ ਦਿਲ, ਦਿਲਜੀਤ ਦੋਸਾਂਝ ਨੇ ਵੀ ਵੀਡੀਓ ਸ਼ੇਅਰ ਕਰਕੇ ਦਿੱਤਾ ਸਤਿਕਾਰ

nisha bano and sameer mahi marrieage pics

ਗਾਇਕ ਸਮੀਰ ਮਾਹੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਪਿਆਰੀ ਜਿਹੀ ਪਤਨੀ ਅਤੇ ਗਾਇਕਾ ਨਿਸ਼ਾ ਬਾਨੋ ਦੇ ਨਾਲ ਆਪਣੀ ਇੱਕ ਨਵੀਂ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਉਹ ਨਿਸ਼ਾ ਬਾਨੋ ਦੀਆਂ ਗਲਾਂ ਪਿਆਰ ਦੇ ਨਾਲ ਪੁੱਟਦੇ ਹੋਏ ਨਜ਼ਰ ਆ ਰਹੇ ਨੇ। ਪਤੀ-ਪਤਨੀ ਦਾ ਇਹ ਕਿਊਟ ਅੰਦਾਜ਼ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ। ਨਿਸ਼ਾ ਨੇ ਫਲੋਰਲ ਪ੍ਰਿੰਟ ਵਾਲੀ ਡਰੈੱਸ ਪਾਈ ਹੋਈ ਹੈ, ਜਿਸ ‘ਚ ਉਹ ਬਹੁਤ ਹੀ ਪਿਆਰੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਪਰਮੀਸ਼ ਵਰਮਾ ‘ਤੇ ਇੱਕ ਵਾਰ ਫਿਰ ਸ਼ੈਰੀ ਮਾਨ ਨੇ ਕੱਸਿਆ ਤੰਜ਼ ਅਤੇ ਨਾਲ ਹੀ ਲਪੇਟੇ ‘ਚ ਲਿਆ ਬਾਦਸ਼ਾਹ, ਇੰਸਟਾ ਸਟੋਰੀ ‘ਚ ਕਹੀ ਇਹ ਗੱਲ...

feature image of nisha bano and sameer mahi cute romantic video

ਜੇ ਗੱਲ ਕਰੀਏ ਨਿਸ਼ਾ ਬਾਨੋ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ਦੀ ਨਾਮੀ ਅਦਾਕਾਰਾ ਹੈ। ਨਿਸ਼ਾ ਬਾਨੋ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ, ਭਾਵੇਂ ਉਹ ਸੰਜੀਦਾ ਹੋਣ, ਕਾਮੇਡੀ ਕਿਰਦਾਰ ਹੋਣ ਜਾਂ ਫਿਰ ਰੋਮਾਂਟਿਕ । ਅਦਾਕਾਰੀ ਦੇ ਨਾਲ ਉਹ ਗਾਇਕੀ ਦੇ ਖੇਤਰ ਚ ਕਾਫੀ ਐਕਟਿਵ ਹੈ। ਨਿਸ਼ਾ ਬਾਨੋ ਨੇ ਕਈ ਸਿੰਗਲ ਅਤੇ ਡਿਊਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਦੱਸ ਦਈਏ ਸਮੀਰ ਮਾਹੀ ਵੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ। ਉਹ ਕਈ ਹਿੱਟ ਗੀਤ ਦੇ ਚੁੱਕੇ ਨੇ। ਇਸ ਤੋਂ ਇਲਾਵਾ ਉਹ ਕਈ ਵੀਡੀਓ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੇ ਹਨ।

 

 

View this post on Instagram

 

A post shared by SAMEER MAHI (ਬਠਿੰਡੇ ਆਲਾ) (@sameermahiofficial)

Related Post