ਸਨਮ ਪਾਰੋਵਾਲ ਆਪਣੇ ਨਵੇਂ ਗੀਤ ‘Bewafa Hi Rehan De’ ਦੇ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

By  Lajwinder kaur September 4th 2020 02:05 PM

ਪੰਜਾਬੀ ਗਾਇਕ ਸਨਮ ਪਾਰੋਵਾਲ(Sanam Parowal) ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਉਹ ‘ਬੇਵਫਾ ਹੀ ਰਹਿਣ ਦੇ’ ਟਾਈਟਲ ਹੇਠ ਨਵੇਂ ਸੈਡ ਸੌਂਗ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ । ਇਸ ਗੀਤ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ ।

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ Farmaan ਨੇ ਲਿਖੇ ਨੇ ਤੇ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ । ਗੀਤ ਦਾ ਸ਼ਾਨਦਾਰ ਵੀਡੀਓ Dilsher Singh & Khushpal Singh ਨੇ ਤਿਆਰ ਕੀਤਾ ਹੈ । ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਖੁਦ ਸਨਮ ਪਾਰੋਵਾਲ ਤੇ ਪੰਜਾਬੀ ਮਾਡਲ ਗਿੰਨੀ ਕਪੂਰ । ਗੀਤ ਨੂੰ ਲੋਕਧੁਨ ਪੰਜਾਬੀ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ ।

 ਸਨਮ ਪਾਰੋਵਾਲ ਇਸ ਤੋਂ ਪਹਿਲਾਂ ਵੀ ਅਕੜ, ਇਸ਼ਕ ਦੀ ਪੌੜੀ, ਭੁੱਲ ਜਾਵਾਂਗੇ ਵਰਗੇ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਦਰਸ਼ਕਾਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਚੰਗਾ ਹੁੰਗਾਰਾ ਮਿਲਦਾ ਹੈ ।

Related Post