ਸੁਨੰਦਾ ਸ਼ਰਮਾ ਦਾ ਨਵਾਂ ਗੀਤ ਸੈਂਡਲ ਰਿਲੀਜ਼ ਹੋ ਚੁੱਕਿਆ ਹੈ ਅਤੇ ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਗੀਤ 'ਚ ਸੁਨੰਦਾ ਸ਼ਰਮਾ ਦਾ ਨਵਾਂ ਹੀ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ । ਚੁਲਬੁਲੇ ਅੰਦਾਜ਼ ਵਾਲੀ ਸੁਨੰਦਾ ਦਾ ਇਹ ਗੀਤ ਉਨ੍ਹਾਂ ਵਾਂਗ ਹੀ ਚੁਲਬੁਲਾ ਜਿਹਾ ਹੈ ।
ਹੋਰ ਵੇਖੋ :ਕਿਸ ਤਰ੍ਹਾਂ ਕੋਈ ਫ਼ਿਲਮ ਹੁੰਦੀ ਹੈ ਸੁਪਰ ਹਿੱਟ, ਜਾਣੋਂ ਕਰਮਜੀਤ ਅਨਮੋਲ ਵੱਲੋਂ ਸ਼ੇਅਰ ਕੀਤੀ ਇਸ ਵੀਡਿਓ ਨੂੰ ਦੇਖ ਕੇ
sunanda sharma new song sandal
ਜੋ ਅੱਜ ਕੱਲ੍ਹ ਦੇ ਨੌਜਵਾਨਾਂ ਦੇ ਪਿਆਰ ਨੂੰ ਦਰਸਾ ਰਿਹਾ ਹੈ ਕਿ ਕਿਵੇਂ ਇੱਕ ਕੁੜੀ ਦਾ ਬੁਆਏ ਫ੍ਰੈਂਡ ਜਦੋਂ ਉਸ ਨੂੰ ਛੱਡ ਕੇ ਕਿਸੇ ਹੋਰ ਨਾਲ ਪਿਆਰ ਦੀਆਂ ਪੀਂਘਾਂ ਪਾਉਣ ਲੱਗਦਾ ਹੈ ਤਾਂ ਉਹ ਮੁਟਿਆਰ ਈਰਖਾ ਦੇ ਚੱਲਦਿਆਂ ਉਸ ਨੂੰ ਇਹ ਕਹਿ ਕੇ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਉਸ ਦੀ ਗਰਲ ਫਰੈਂਡ ਨਾਲੋਂ ਤਾਂ ਉਸ ਦੇ ਸੈਂਡਲ ਹੀ ਸੋਹਣੇ ਨੇ
ਹੋਰ ਵੇਖੋ :ਅਰਜੁਨ ਪਟਿਆਲਾ ਦੇ ਸੈੱਟ ‘ਤੇ ਦਿਲਜੀਤ ਦੋਸਾਂਝ ਦੀ ਮਸਤੀ,ਵੀਡੀਓ ਕੀਤਾ ਸਾਂਝਾ
sunanda sharma new song sandal
ਇਸ ਗੀਤ ਦੇ ਬੋਲ ਜਾਨੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਸੁੱਖ ਈ ਨੇ । ਵੀਡੀਓ ਬਣਾਇਆ ਹੈ ਅਰਵਿੰਦਰ ਖਹਿਰਾ ਨੇ ਜਦਕਿ ਡਾਇਰੈਕਸ਼ਨ ਦਾ ਕੰਮ ਮਿੰਟੂ ਪਲਾਹਾ ਨੇ ਕੀਤਾ ਹੈ । ਇਸ ਗੀਤ ਦੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੁਨੰਦਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ "Thankyou guys for such a wonderful response?! My inbox is filled with your messages ?Thank you for your support ! Hope you guys enjoyed the video❤️? Drop your comments below! Keep sharing and don’t forget to tag me ?"
ਹੋਰ ਵੇਖੋ :2019/03/01 ਤੈਮੂਰ ਅਲੀ ਖ਼ਾਨ ਦੀ ਹਰ ਫ਼ਰਮਾਇਸ਼ ਨੂੰ ਪੂਰਾ ਕਰਦਾ ਹੈ ਪਟੌਦੀ ਖ਼ਾਨਦਾਨ,ਵੇਖੋ ਵਾਇਰਲ ਵੀਡੀਓਜ਼
https://www.instagram.com/p/BuflBqKD7n1/
ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਇਸ ਗੀਤ 'ਚ ਅੱਜ ਦੇ ਜ਼ਮਾਨੇ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਮੁੰਡੇ ਇੱਕ ਕੁੜੀ ਨੂੰ ਛੱਡ ਕੇ ਦੂਜੀ ਨਾਲ ਪਿਆਰ ਦੀਆਂ ਪੀਂਘਾ ਚੜਾਉਂਦੇ ਨੇ । ਪਰ ਸੱਚਾ ਪਿਆਰ ਤਾਂ ਨਸੀਬਾਂ ਵਾਲਿਆਂ ਨੂੰ ਹੀ ਮਿਲਦਾ ਹੈ ।