ਤੈਮੂਰ ਅਲੀ ਖ਼ਾਨ ਦੀ ਹਰ ਫ਼ਰਮਾਇਸ਼ ਨੂੰ ਪੂਰਾ ਕਰਦਾ ਹੈ ਪਟੌਦੀ ਖ਼ਾਨਦਾਨ,ਵੇਖੋ ਵਾਇਰਲ ਵੀਡੀਓਜ਼ 

written by Shaminder | March 01, 2019

ਤੈਮੂਰ ਅਲੀ ਖਾਨ ਆਪਣੇ ਕਿਊਟ ਅੰਦਾਜ਼ ਕਰਕੇ ਹਰ ਕਿਸੇ ਦੇ ਹਰਮਨ ਪਿਆਰੇ ਹਨ ਉਨ੍ਹਾਂ ਦੇ ਇਸ ਕਿਊਟ ਅੰਦਾਜ਼ ਨੂੰ ਹਰ ਕੋਈ ਪਸੰਦ ਕਰਦਾ ਹੈ । ਸੈਫ਼ੀਨਾ ਦਾ ਇਹ ਪੁੱਤਰ ਹਮੇਸ਼ਾ ਹੀ ਮੀਡੀਆ 'ਚ ਸੁਰਖੀਆਂ 'ਚ ਰਹਿੰਦਾ ਹੈ । ਹੁਣ ਮੁੜ ਤੋਂ ਉਸ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਜਿਸ 'ਚ ਉਹ ਆਪਣੇ ਪਿਤਾ ਸੈਫ਼ ਅਲੀ ਖ਼ਾਨ ਦੇ ਮੋਢਿਆਂ 'ਤੇ ਚੜਿਆ ਹੋਇਆ ਹੈ ਅਤੇ ਕਾਫੀ ਖੁਸ਼ ਨਜ਼ਰ ਆ ਰਿਹਾ ਹੈ । ਹੋਰ ਵੇਖੋ :ਇਸ ਗਾਇਕਾ ਨੇ ਬਚਪਨ ‘ਚ ਹੀ ਸ਼ੁਰੂ ਕਰ ਦਿੱਤਾ ਸੀ ਗਾਉਣਾ,ਕੀ ਤੁਸੀਂ ਜਾਣਦੇ ਹੋ ਇਸ ਗਾਇਕਾ ਨੂੰ,ਇਸ ਗੀਤ ਤੋਂ ਮਿਲੀ ਸੀ ਬਾਲੀਵੁੱਡ ‘ਚ ਪਹਿਚਾਣ https://www.instagram.com/p/BudGg-gj62P/ ਇਸ ਦੇ ਨਾਲ ਇਸ ਵੀਡੀਓ 'ਚ ਤੈਮੂਰ ਦੀ ਮਾਂ ਕਰੀਨਾ ਕਪੂਰ ਵੀ ਨਜ਼ਰ ਆ ਰਹੀ ਹੈ । ਇਸ ਵੀਡੀਓ 'ਚ ਤਿੰਨੇ ਜਣੇ ਪਿੰਡ 'ਚ ਪੈਦਲ ਘੁੰਮ ਰਹੇ ਨੇ । ਵੀਡੀਓ 'ਚ ਸਾਰੇ ਜਣੇ ਕਾਫੀ ਖੁਸ਼ ਨਜ਼ਰ ਆ ਰਹੇ ਨੇ । ਦੱਸ ਦਈਏ ਕਿ ਇਹ ਵੀਡੀਓ ਸੈਫ ਅਲੀ ਖ਼ਾਨ ਦੇ ਜੱਦੀ ਪਿੰਡ ਪਟੌਦੀ ਦਾ ਹੈ । ਜਿੱਥੇ ਇਹ ਪੂਰਾ ਪਹੁੰਚਿਆ ਹੋਇਆ ਸੀ ਅਤੇ ਜਿਉਂ ਹੀ ਇਹ ਪਰਿਵਾਰ ਗਲੀਆਂ 'ਚ ਨਿਕਲਿਆ ਤਾਂ ਹਰ ਕੋਈ ਇਨ੍ਹਾਂ ਦੀਆਂ ਵੀਡੀਓਜ਼ ਨੂੰ ਆਪਣੇ ਮੋਬਾਈਲ ਕੈਮਰਿਆਂ 'ਚ ਕੈਦ ਕਰਨ ਲੱਗ ਪਿਆ । ਹੋਰ ਵੇਖੋ :ਪਾਕਿਸਤਾਨੀ ਅਭਿਨੇਤਰੀ ਵੀਨਾ ਮਲਿਕ ਦੀ ਭਾਰਤੀ ਅਦਾਕਾਰਾ ਨੇ ਇਸ ਤਰ੍ਹਾਂ ਕੀਤੀ ਬੋਲਤੀ ਬੰਦ https://www.instagram.com/p/Buc6Rv9jyA-/ ਇਸ ਵੀਡੀਓ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਤੈਮੂਰ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ।ਇਸ ਤੋਂ ਇਲਾਵਾ ਇੱਕ ਵੀਡੀਓ 'ਚ ਤੈਮੂਰ ਘੁੜ ਸਵਾਰੀ ਦਾ ਅਨੰਦ ਮਾਣਦਾ ਨਜ਼ਰ ਆ ਰਿਹਾ ਹੈ । ਦੱਸ ਦਈਏ ਕਿ ਤੈਮੂਰ ਅਲੀ ਖ਼ਾਨ ਘਰ 'ਚ ਵੀ ਸਭ ਦੇ ਚਹੇਤੇ ਨੇ ਅਤੇ ਉਨ੍ਹਾਂ ਦੀ ਹਰ ਫਰਮਾਇਸ਼ ਪੂਰੀ ਕੀਤੀ ਜਾਂਦੀ ਹੈ ।

0 Comments
0

You may also like