ਮਨਮੋਹਨ ਵਾਰਿਸ ਦੇ ਭਰਾ ਸੰਗਤਾਰ ਨੇ ਖੋਲੇ ਲੋਕ ਸਾਜ਼ 'ਤੂੰਬੀ' ਦੇ ਭੇਦ, ਦੇਖੋ ਵੀਡਿਓ 

By  Rupinder Kaler March 22nd 2019 05:27 PM

ਪੰਜਾਬੀ ਸੰਗੀਤ ਵਿੱਚ ਲੋਕ ਸਾਜ਼ 'ਤੂੰਬੀ' ਖਾਸ ਥਾਂ ਰੱਖਦੀ ਹੈ ਕਿਉਂਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਤੂੰਬੀ ਕਈ ਗਾਇਕਾਂ ਦੀ ਪਹਿਚਾਣ ਬਣੀ ਸੀ । ਤੂੰਬੀ ਕਰਕੇ ਜਾਣੇ ਜਾਂਦੇ ਗਾਇਕਾਂ ਵਿੱਚੋਂ ਸਭ ਤੋਂ ਪਹਿਲਾਂ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਲਾਲ ਚੰਦ ਯਮਲਾ ਜੱਟ ਦਾ ਨਾਂਅ ਆਉਂਦਾ ਹੈ।ਇਸ ਤੋਂ ਬਾਅਦ ਕੁਲਦੀਪ ਮਾਣਕ, ਮੁਹੰਮਦ ਸਦੀਕ ਅਤੇ ਵਾਰਿਸ ਭਰਾਵਾਂ ਵਾਂਗ ਹੋਰ ਕਈ ਗਾਇਕਾਂ ਨੇ ਤੂੰਬੀ ਨਾਲ ਗਾਣੇ ਗਾਏ ਬਲਕਿ ਇਹ ਲੋਕ ਸਾਜ਼ ਉਹਨਾਂ ਦੀ ਪਹਿਚਾਣ ਵੀ ਬਣਿਆ ।

Toombi Toombi

ਅੱਜ ਦੇ ਆਧੁਨਿਕ ਦੌਰ ਵਿੱਚ ਭਾਵੇਂ 'ਤੂੰਬੀ' ਪੰਜਾਬੀ ਸੰਗੀਤ ਤੋਂ ਦੂਰ ਹੁੰਦੀ ਜਾ ਰਹੀ ਹੈ ਪਰ ਵਾਰਿਸ ਭਰਾਵਾਂ ਵਰਗੇ ਗਾਇਕ ਇਸ ਸਾਜ਼ ਨੂੰ ਸਾਂਭੀ ਬੈਠੇ ਹਨ । ਇਹੀ ਨਹੀਂ ਉਹਨਾਂ ਨੂੰ ਇਸ ਸਾਜ਼ ਦੇ ਇਤਿਹਾਸ ਤੇ ਇਸ ਦੀ ਹਰ ਬਰੀਕੀ ਦਾ ਪਤਾ ਹੈ । ਮਨਮੋਹਨ ਵਾਰਿਸ ਦੇ ਭਰਾ ਅਤੇ ਉੱਘੇ ਸੰਗੀਤਕਾਰ ਸੰਗਤਾਰ ਦੀ ਇੱਕ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ । ਜਿਸ ਵਿੱਚ ਉਹ ਲੋਕ ਸਾਜ਼ ਤੂੰਬੀ ਦਾ ਇਤਿਹਾਸ ਦੱਸ ਰਹੇ ਹਨ ਬਲਕਿ ਪੰਜਾਬੀ ਸੰਗੀਤ ਵਿੱਚ ਇਸ ਦਾ ਕੀ ਮਹੱਤਵ ਹੈ ਇਸ ਗੱਲ ਦੀ ਜਾਣਕਾਰੀ ਵੀ ਦੇ ਰਹੇ ਹਨ

https://www.youtube.com/watch?v=YYbxlrh1lN4

ਸੰਗਤਾਰ ਇਸ ਵੀਡਿਓ ਵਿੱਚ ਦੱਸ ਰਹੇ ਹਨ ਕਿ ਲੋਕ ਸਾਜ਼ ਤੂੰਬੀ ਦਾ ਨਾਂ ਤੂੰਬੀ ਇਸ ਲਈ ਪਿਆ ਕਿਉਂ ਇਹ ਤੂੰਬੇ ਜਾਣੀ ਕੱਥੂ ਤੋਂ ਬਣਦੀ ਹੈ । ਤੂੰਬੀ ਬਾਰੇ ਉਹਨਾਂ ਨੇ ਹੋਰ ਵੀ ਕਈ ਭੇਦ ਖੋਲ੍ਹੇ ਹਨ ।

Related Post