Advertisment

ਮਨਮੋਹਨ ਵਾਰਿਸ ਦੇ ਭਰਾ ਸੰਗਤਾਰ ਨੇ ਖੋਲੇ ਲੋਕ ਸਾਜ਼ 'ਤੂੰਬੀ' ਦੇ ਭੇਦ, ਦੇਖੋ ਵੀਡਿਓ 

author-image
By Rupinder Kaler
New Update
ਮਨਮੋਹਨ ਵਾਰਿਸ ਦੇ ਭਰਾ ਸੰਗਤਾਰ ਨੇ ਖੋਲੇ ਲੋਕ ਸਾਜ਼ 'ਤੂੰਬੀ' ਦੇ ਭੇਦ, ਦੇਖੋ ਵੀਡਿਓ 
Advertisment
ਪੰਜਾਬੀ ਸੰਗੀਤ ਵਿੱਚ ਲੋਕ ਸਾਜ਼ 'ਤੂੰਬੀ' ਖਾਸ ਥਾਂ ਰੱਖਦੀ ਹੈ ਕਿਉਂਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਤੂੰਬੀ ਕਈ ਗਾਇਕਾਂ ਦੀ ਪਹਿਚਾਣ ਬਣੀ ਸੀ । ਤੂੰਬੀ ਕਰਕੇ ਜਾਣੇ ਜਾਂਦੇ ਗਾਇਕਾਂ ਵਿੱਚੋਂ ਸਭ ਤੋਂ ਪਹਿਲਾਂ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਲਾਲ ਚੰਦ ਯਮਲਾ ਜੱਟ ਦਾ ਨਾਂਅ ਆਉਂਦਾ ਹੈ।ਇਸ ਤੋਂ ਬਾਅਦ ਕੁਲਦੀਪ ਮਾਣਕ, ਮੁਹੰਮਦ ਸਦੀਕ ਅਤੇ ਵਾਰਿਸ ਭਰਾਵਾਂ ਵਾਂਗ ਹੋਰ ਕਈ ਗਾਇਕਾਂ ਨੇ ਤੂੰਬੀ ਨਾਲ ਗਾਣੇ ਗਾਏ ਬਲਕਿ ਇਹ ਲੋਕ ਸਾਜ਼ ਉਹਨਾਂ ਦੀ ਪਹਿਚਾਣ ਵੀ ਬਣਿਆ । Toombi Toombi ਅੱਜ ਦੇ ਆਧੁਨਿਕ ਦੌਰ ਵਿੱਚ ਭਾਵੇਂ 'ਤੂੰਬੀ' ਪੰਜਾਬੀ ਸੰਗੀਤ ਤੋਂ ਦੂਰ ਹੁੰਦੀ ਜਾ ਰਹੀ ਹੈ ਪਰ ਵਾਰਿਸ ਭਰਾਵਾਂ ਵਰਗੇ ਗਾਇਕ ਇਸ ਸਾਜ਼ ਨੂੰ ਸਾਂਭੀ ਬੈਠੇ ਹਨ । ਇਹੀ ਨਹੀਂ ਉਹਨਾਂ ਨੂੰ ਇਸ ਸਾਜ਼ ਦੇ ਇਤਿਹਾਸ ਤੇ ਇਸ ਦੀ ਹਰ ਬਰੀਕੀ ਦਾ ਪਤਾ ਹੈ । ਮਨਮੋਹਨ ਵਾਰਿਸ ਦੇ ਭਰਾ ਅਤੇ ਉੱਘੇ ਸੰਗੀਤਕਾਰ ਸੰਗਤਾਰ ਦੀ ਇੱਕ ਵੀਡਿਓ ਕਾਫੀ ਵਾਇਰਲ ਹੋ ਰਹੀ ਹੈ । ਜਿਸ ਵਿੱਚ ਉਹ ਲੋਕ ਸਾਜ਼ ਤੂੰਬੀ ਦਾ ਇਤਿਹਾਸ ਦੱਸ ਰਹੇ ਹਨ ਬਲਕਿ ਪੰਜਾਬੀ ਸੰਗੀਤ ਵਿੱਚ ਇਸ ਦਾ ਕੀ ਮਹੱਤਵ ਹੈ ਇਸ ਗੱਲ ਦੀ ਜਾਣਕਾਰੀ ਵੀ ਦੇ ਰਹੇ ਹਨ ਸੰਗਤਾਰ ਇਸ ਵੀਡਿਓ ਵਿੱਚ ਦੱਸ ਰਹੇ ਹਨ ਕਿ ਲੋਕ ਸਾਜ਼ ਤੂੰਬੀ ਦਾ ਨਾਂ ਤੂੰਬੀ ਇਸ ਲਈ ਪਿਆ ਕਿਉਂ ਇਹ ਤੂੰਬੇ ਜਾਣੀ ਕੱਥੂ ਤੋਂ ਬਣਦੀ ਹੈ । ਤੂੰਬੀ ਬਾਰੇ ਉਹਨਾਂ ਨੇ ਹੋਰ ਵੀ ਕਈ ਭੇਦ ਖੋਲ੍ਹੇ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment