ਸੰਜੇ ਦੱਤ ਨੇ ਆਪਣੀ ਮਰਹੂਮ ਮਾਂ ਨਰਗਿਸ ਦੱਤ ਦੀ 39ਵੀਂ ਬਰਸੀ ‘ਤੇ ਫੋਟੋ ਸ਼ੇਅਰ ਕਰਦੇ ਹੋਏ ਪਾਈ ਭਾਵੁਕ ਪੋਸਟ
ਬਾਲੀਵੁੱਡ ਦੇ ਕਮਾਲ ਦੇ ਅਦਾਕਾਰ ਸੰਜੇ ਦੱਤ ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬਹੁਤ ਹੀ ਭਾਵੁਕ ਪੋਸਟ ਪਾਈ ਹੈ । ਇਹ ਪੋਸਟ ਉਨ੍ਹਾਂ ਨੇ ਆਪਣੀ ਮਰਹੂਮ ਮਾਂ ਨਰਗਿਸ ਦੱਤ ਲਈ ਪਾਈ ਹੈ । ਉਨ੍ਹਾਂ ਦੀ ਮਾਂ ਨਰਗਿਸ ਦੱਤ ਵੀ ਬਾਕਮਾਲ ਦੀ ਹਿੰਦੀ ਫ਼ਿਲਮਾਂ ਦੀ ਅਦਾਕਾਰਾ ਸੀ । ਉਨ੍ਹਾਂ ਨੇ ਮਦਰ ਇੰਡੀਆ, ਅਵਾਰਾ, ਸ਼੍ਰੀ 420, ਚੋਰੀ ਚੋਰੀ, ਅੰਦਾਜ਼ ਵਰਗੀ ਕਈ ਸ਼ਾਨਦਾਰ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਨੇ ।
View this post on Instagram
ਨਰਗਿਸ ਦੱਤ ਨੂੰ ਆਪਣੇ ਪੁੱਤਰ ਸੰਜੇ ਦੱਤ ਨਾਲ ਬਹੁਤ ਪਿਆਰ ਸੀ । ਉਹ ਆਪਣੇ ਪੁੱਤਰ ਨੂੰ ਸੁਪਰ ਸਟਾਰ ਬਣਦੇ ਹੋਏ ਦੇਖਣਾ ਚਾਹੁੰਦੀ ਸੀ । ਪਰ ਸੰਜੇ ਦੀ ਫ਼ਿਲਮ ‘ਰੌਕੀ’ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕੈਂਸਰ ਨਾਲ ਨਰਗਿਸ ਦੀ ਮੌਤ ਹੋ ਗਈ ਸੀ ।
View this post on Instagram
ਸੰਜੇ ਦੱਤ ਨੇ ਆਪਣੀ ਮਾਂ ਦੀ 39ਵੀਂ ਬਰਸੀ ‘ਤੇ ਯਾਦ ਕਰਦੇ ਹੋਏ ਭਾਵੁਕ ਮੈਸੇਜ ਲਿਖਿਆ ਹੈ, ‘ਸਾਨੂੰ ਛੱਡ ਕੇ ਗਏ 39 ਸਾਲ ਹੋ ਗਏ ਨੇ ਪਰ ਮੈਨੂੰ ਪਤਾ ਹੈ ਕਿ ਤੁਸੀਂ ਹਮੇਸ਼ਾ ਮੇਰੇ ਵੱਲ ਹੀ ਹੋ । ਕਾਸ਼ ਤੁਸੀਂ ਮੇਰੇ ਨਾਲ ਇੱਥੇ ਹੁੰਦੇ, ਅੱਜ ਤੇ ਹਰ ਰੋਜ਼ । ਮਾਂ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਤੇ ਹਰ ਰੋਜ਼ ਯਾਦ ਕਰਦਾ ਹਾਂ’। ਉਨ੍ਹਾਂ ਦੀ ਇਸ ਪੋਸਟ ਦੇ ਹਜ਼ਾਰਾਂ ਦੀ ਕਮੈਟਸ ਤੇ ਪੰਜ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਸੰਜੇ ਦੱਤ ਨਰਗਿਸ ਫਾਊਡੇਸ਼ਨ ਦੇ ਹੇਠ ਇਸ ਮੁਸ਼ਕਿਲ ਸਮੇਂ ‘ਚ ਲੋੜਵੰਦ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾ ਰਹੇ ਨੇ ।