ਲੰਗ ਕੈਂਸਰ ਦੀ ਜਾਨ ਲੇਵਾ ਸਟੇਜ ਨਾਲ ਜੂਝ ਰਹੇ ਹਨ ਸੰਜੇ ਦੱਤ, 39 ਸਾਲ ਪਹਿਲਾ ਮਾਂ ਨਰਗਿਸ ਤੇ 24 ਸਾਲ ਪਹਿਲਾਂ ਪਤਨੀ ਰਿਚਾ ਦੀ ਕੈਂਸਰ ਨੇ ਲਈ ਸੀ ਜਾਨ

By  Rupinder Kaler August 12th 2020 01:07 PM

61 ਸਾਲ ਦੇ ਸੰਜੇ ਦੱਤ ਨੂੰ ਲੰਗ ਕੈਂਸਰ ਹੈ, ਥਰਡ ਸਟੇਜ ਦਾ । ਐਡਵਾਂਸ ਸਟੇਜ ਜਿਸ ਵਿੱਚ ਸਭ ਤੋਂ ਜ਼ਿਆਦਾ ਖਤਰਾ ਮੰਨਿਆ ਜਾਂਦਾ ਹੈ । ਕੈਂਸਰ ਨਾਲ ਸੰਜੇ ਦੱਤ ਦਾ ਪਾਲਾ ਪਹਿਲੀ ਵਾਰ ਨਹੀਂ ਪਿਆ ਇਸ ਤੋਂ ਪਹਿਲਾਂ ਉਹ ਆਪਣੀ ਮਾਂ ਨਰਗਿਸ ਨੂੰ ਵੀ ਇਸੇ ਬਿਮਾਰੀ ਕਰਕੇ ਗਵਾ ਚੁੱਕੇ ਹਨ । ਨਰਗਿਸ ਦੀ ਮੌਤ 1981 ਵਿੱਚ ਕੈਂਸਰ ਕਰਕੇ ਹਈ ਸੀ । ਉਸ ਸਮਂੇ ਸੰਜੇ ਦੀ ਉਮਰ ਸਿਰਫ 22 ਸਾਲ ਸੀ । 2 ਅਗਸਤ 1980 ਨੂੰ ਨਰਗਿਸ ਰਾਜ ਸਭਾ ਦੇ ਸੈਸ਼ਨ ਦੇ ਦੌਰਾਨ ਬਿਮਾਰ ਹੋਈ ਸੀ ।

https://www.instagram.com/p/CCP_Bi2HzFV/

ਸ਼ੁਰੂ ਵਿੱਚ ਉਸ ਨੂੰ ਪੀਲੀਆ ਦੱਸਿਆ ਗਿਆ ਸੀ । ਪਰ ਬਾਅਦ ਵਿੱਚ ਉਹਨਾਂ ਨੂੰ ਕੈਂਸਰ ਦੱਸਿਆ ਗਿਆ । ਉਹਨਾਂ ਦਾ ਇਲਾਜ਼ ਅਮਰੀਕਾ ਵਿੱਚ ਕਰਵਾਇਆ ਗਿਆ ਸੀ ਪਰ ਉਹਨਾਂ ਦੀ ਹਾਲਤ ਵਿੱਚ ਸੁਧਾਰ ਨਹੀਂ ਆਇਆ ਤੇ ਅਖਿਰ ਉਹਨਾਂ ਦੀ ਮੌਤ ਹੋ ਗਈ ।

ਸੰਜੇ ਦੱਤ ਦੀ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਮੌਤ ਵੀ ਕੈਂਸਰ ਕਰਕੇ ਹੋਈ ਸੀ । ਰਿਚਾ ਨੂੰ ਬਰੇਨ ਟਿਊਮਰ ਸੀ । ਰਿਚਾ ਨੇ ਲੰਦਨ ਵਿੱਚ ਕਾਫੀ ਸਮਾਂ ਆਪਣਾ ਇਲਾਜ਼ ਕਰਵਾਇਆ ਪਰ 1996 ਵਿੱਚ ਰਿਚਾ ਦੀ ਮੌਤ ਹੋ ਗਈ ।

 

Related Post