ਸੋਨਮ ਦੇ ਵਿਆਹ ਦੇ ਚਾਅ 'ਚ ਚਾਚਾ ਸੰਜੇ ਕਪੂਰ ਨੇ ਸੜਕ 'ਤੇ ਪਾਇਆ ਭੰਗੜਾ, ਵੀਡੀਓ ਵਾਇਰਲ

By  Gourav Kochhar May 5th 2018 12:22 PM -- Updated: May 5th 2018 12:24 PM

ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਤੇ ਆਨੰਦ ਆਹੂਜਾ ਦੇ ਵਿਆਹ ਦੀਆਂ ਖਬਰਾਂ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ। ਅੱਜਕੱਲ ਸੋਨਮ ਕਪੂਰ ਦੇ ਘਰ ਦੇ ਬਾਹਰ ਮੀਡੀਆ ਕਾਫੀ ਭਾਰੀ ਮਾਤਰਾ 'ਚ ਇਕੱਠੀ ਰਹਿੰਦੀ ਹੈ। ਅਜਿਹੇ 'ਚ ਕੋਈ ਵੀ ਆਉਣ-ਜਾਣ ਵਾਲਾ ਮਹਿਮਾਨ ਮੀਡੀਆ ਦੀਆਂ ਨਜਰਾਂ ਤੋਂ ਬਚ ਕੇ ਨਹੀਂ ਜਾ ਸਕਦਾ। ਸੋਨਮ ਕਪੂਰ ਦਾ ਚਾਚਾ ਸੰਜੇ ਕਪੂਰ Sanjay Kapoor ਵੀ ਹਾਲ ਹੀ 'ਚ ਵਿਆਹ ਵਾਲੇ ਘਰ ਪਹੁੰਚਿਆ। ਕਾਰ 'ਚੋਂ ਉਤਰਨ ਤੋਂ ਬਾਅਦ ਪਤਨੀ ਮਹੀਪ ਨਾਲ ਉਨ੍ਹਾਂ ਨੇ ਮੀਡੀਆ ਸਾਹਮਣੇ ਹਥ ਹਿਲਾਇਆ। ਚਾਚਾ ਹੈ ਤਾਂ ਭਤੀਜੀ ਸੋਨਮ ਕਪੂਰ ਦੇ ਵਿਆਹ ਨੂੰ ਲੈ ਕੇ ਖੁਸ਼ ਤਾਂ ਜ਼ਰੂਰ ਹੋਵੇਗਾ।

sonam

ਉਹ ਆਪਣੇ ਅੰਦਾਜ਼ 'ਚ ਮੀਡੀਆ ਸਾਹਮਣੇ ਸੜਕ 'ਤੇ ਹੀ ਭੰਗੜਾ ਪਾਉਣ ਲੱਗਾ। ਸੰਜੇ ਕਪੂਰ sanjay kapoor ਦਾ ਇਹ ਅੰਦਾਜ਼ ਬਿਲਕੁਲ ਉਨ੍ਹਾਂ ਦੇ ਵੱਡੇ ਭਰਾ ਅਨਿਲ ਕਪੂਰ Anil Kapoor ਨਾਲ ਮਿਲਦਾ-ਜੁਲਦਾ ਦਿਖਿਆ। ਸੋਨਮ ਦੇ ਕਰੀਬੀ ਦੋਸਤਾਂ 'ਚ ਵਰੁਣ ਧਵਨ ਦਾ ਨਾਂ ਵੀ ਸ਼ਾਮਲ ਹੈ। ਇਸ ਲਈ ਉਹ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਉਥੇ ਨਜ਼ਰ ਆ ਰਿਹਾ ਹੈ।

ਦੱਸਣਯੋਗ ਹੈ ਕਿ ਦੋਹਾਂ ਪਰਿਵਾਰਾਂ ਨੇ ਇਕ ਸੰਯੁਕਤ ਬਿਆਨ ਜ਼ਾਰੀ ਕਰਕੇ ਕਿਹਾ, ''ਕਪੂਰ ਤੇ ਆਹੂਜਾ ਪਰਿਵਾਰ ਨੂੰ ਸੋਨਮ Sonam Kapoor ਤੇ ਆਨੰਦ ਦੇ ਵਿਆਹ ਨਾਲ ਜੁੜੀ ਘੋਸ਼ਣਾ ਕਰਕੇ ਕਾਫੀ ਖੁਸ਼ੀ ਹੋ ਰਹੀ ਹੈ। ਵਿਆਹ 8 ਮਈ ਨੂੰ ਮੁੰਬਈ 'ਚ ਹੋਵੇਗਾ, ਕਿਉਂਕਿ ਇਹ ਇਕ ਨਿੱਜੀ ਮਾਮਲਾ ਹੈ।''

Welcome to #sonamkishaadi #sanjaykapoor #mahendrakapoor ???❤❤??

A post shared by Viral Bhayani (@viralbhayani) on May 4, 2018 at 2:00pm PDT

sonam

Related Post