ਇਹਨਾਂ ਵੱਡੇ ਕਾਰਨਾਂ ਕਰਕੇ ਹਰ ਸਿਆਸੀ ਪਾਰਟੀ ਸਪਨਾ ਚੌਧਰੀ ਦੀ ਕਰ ਰਹੀ ਹੈ ਖਿੱਚ  

By  Rupinder Kaler March 25th 2019 05:54 PM

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦੀ ਪਾਪੂਲੈਰਿਟੀ ਲਗਾਤਾਰ ਵੱਧਦੀ ਜਾ ਰਹੀ ਹੈ । ਇਸੇ ਲਈ ਉਹਨਾਂ ਨੂੰ ਹਰ ਸਿਆਸੀ ਪਾਰਟੀ ਆਪਣੇ ਗਰੁੱਪ ਵਿੱਚ ਲੈ ਕੇ ਆਉਣਾ ਚਾਹੁੰਦੀ ਹੈ । ਆਖਿਰ ਉਹਨਾਂ ਵਿੱਚ ਕਿਹੜੀਆਂ ਖੂਬੀਆਂ ਹਨ, ਜਿੰਨ੍ਹਾਂ ਦੀ ਵਜ੍ਹਾ ਕਰਕੇ ਉਹਨਾਂ ਦੀ ਹਰ ਸਿਆਸੀ ਪਾਰਟੀ ਮੁਰੀਦ ਹੈ । ਪਹਿਲੀ ਖੂਬੀ ਦੀ ਗੱਲ ਕੀਤੀ ਜਾਵੇ ਤਾਂ ਸਪਨਾ ਚੌਧਰੀ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹੈ ।

sapna chaudhary sapna chaudhary

ਨੌਜਵਾਨ ਉਹਨਾਂ ਦੇ ਡਾਂਸ ਕਰਕੇ ਉਹਨਾਂ ਨੂੰ ਬਹੁਤ ਪਸੰਦ ਕਰਦੇ ਹਨ । ਸਪਨਾ ਚੌਧਰੀ ਦੀ ਸਭ ਤੋਂ ਵੱਧ ਫੈਨ ਫੋਲੋਵਿੰਗ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਹਨ ।ਉੱਤਰ ਪ੍ਰਦੇਸ਼ ਤੇ ਬਿਹਾਰ ਦੇਸ਼ ਦੇ ਸਭ ਤੋਂ ਵੱਡੇ ਰਾਜ ਹਨ । ਸਪਨਾ ਇਸ ਵੋਟ ਬੈਂਕ ਵਿੱਚ ਸੰਨ ਲਗਾ ਸਕਦੀ ਹੈ । ਇੱਕ ਵੱਡਾ ਕਾਰਨ ਇਹ ਵੀ ਹੈ ਕਿ ਸਪਨਾ ਚੌਧਰੀ ਗਲੈਮਰ ਦੀ ਦੁਨੀਆ ਨਾਲ ਸਬੰਧ ਰੱਖਦੀ ਹੈ ਤੇ ਉਹ ਭਾਜਪਾ ਦੀ ਉਮੀਦਵਾਰ ਹੇਮਾ ਮਾਲਿਨੀ ਨੂੰ ਵੱਡੀ ਟੱਕਰ ਦੇ ਸਕਦੀ ਹੈ ।

Sapna Choudhary At PTC Punjabi Film Awards 2018

ਸਪਨਾ ਜਦੋਂ 12  ਸਾਲ ਦੀ ਸੀ ਉਦੋਂ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ । ਇਸ ਲਈ ਸਪਨਾ ਚੌਧਰੀ ਨੇ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕੀਤਾ ਸੀ । ਇਸ ਲਈ ਸਪਨਾ ਚੌਧਰੀ ਦੇ ਨਾਲ ਭਾਵਨਾਤਮਕ ਤੌਰ ਤੇ ਵੀ ਲੋਕ ਜੁੜੇ ਹੋਏ ਹਨ ।

Related Post