ਇਹਨਾਂ ਵੱਡੇ ਕਾਰਨਾਂ ਕਰਕੇ ਹਰ ਸਿਆਸੀ ਪਾਰਟੀ ਸਪਨਾ ਚੌਧਰੀ ਦੀ ਕਰ ਰਹੀ ਹੈ ਖਿੱਚ
ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦੀ ਪਾਪੂਲੈਰਿਟੀ ਲਗਾਤਾਰ ਵੱਧਦੀ ਜਾ ਰਹੀ ਹੈ । ਇਸੇ ਲਈ ਉਹਨਾਂ ਨੂੰ ਹਰ ਸਿਆਸੀ ਪਾਰਟੀ ਆਪਣੇ ਗਰੁੱਪ ਵਿੱਚ ਲੈ ਕੇ ਆਉਣਾ ਚਾਹੁੰਦੀ ਹੈ । ਆਖਿਰ ਉਹਨਾਂ ਵਿੱਚ ਕਿਹੜੀਆਂ ਖੂਬੀਆਂ ਹਨ, ਜਿੰਨ੍ਹਾਂ ਦੀ ਵਜ੍ਹਾ ਕਰਕੇ ਉਹਨਾਂ ਦੀ ਹਰ ਸਿਆਸੀ ਪਾਰਟੀ ਮੁਰੀਦ ਹੈ । ਪਹਿਲੀ ਖੂਬੀ ਦੀ ਗੱਲ ਕੀਤੀ ਜਾਵੇ ਤਾਂ ਸਪਨਾ ਚੌਧਰੀ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਹੈ ।
sapna chaudhary
ਨੌਜਵਾਨ ਉਹਨਾਂ ਦੇ ਡਾਂਸ ਕਰਕੇ ਉਹਨਾਂ ਨੂੰ ਬਹੁਤ ਪਸੰਦ ਕਰਦੇ ਹਨ । ਸਪਨਾ ਚੌਧਰੀ ਦੀ ਸਭ ਤੋਂ ਵੱਧ ਫੈਨ ਫੋਲੋਵਿੰਗ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਹਨ ।ਉੱਤਰ ਪ੍ਰਦੇਸ਼ ਤੇ ਬਿਹਾਰ ਦੇਸ਼ ਦੇ ਸਭ ਤੋਂ ਵੱਡੇ ਰਾਜ ਹਨ । ਸਪਨਾ ਇਸ ਵੋਟ ਬੈਂਕ ਵਿੱਚ ਸੰਨ ਲਗਾ ਸਕਦੀ ਹੈ । ਇੱਕ ਵੱਡਾ ਕਾਰਨ ਇਹ ਵੀ ਹੈ ਕਿ ਸਪਨਾ ਚੌਧਰੀ ਗਲੈਮਰ ਦੀ ਦੁਨੀਆ ਨਾਲ ਸਬੰਧ ਰੱਖਦੀ ਹੈ ਤੇ ਉਹ ਭਾਜਪਾ ਦੀ ਉਮੀਦਵਾਰ ਹੇਮਾ ਮਾਲਿਨੀ ਨੂੰ ਵੱਡੀ ਟੱਕਰ ਦੇ ਸਕਦੀ ਹੈ ।
ਸਪਨਾ ਜਦੋਂ 12 ਸਾਲ ਦੀ ਸੀ ਉਦੋਂ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ ਸੀ । ਇਸ ਲਈ ਸਪਨਾ ਚੌਧਰੀ ਨੇ ਹੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕੀਤਾ ਸੀ । ਇਸ ਲਈ ਸਪਨਾ ਚੌਧਰੀ ਦੇ ਨਾਲ ਭਾਵਨਾਤਮਕ ਤੌਰ ਤੇ ਵੀ ਲੋਕ ਜੁੜੇ ਹੋਏ ਹਨ ।