ਸਾਰਾ ਅਲੀ ਖ਼ਾਨ ਨੇ ਆਪਣੇ ਭਰਾ ਇਬਰਾਹਿਮ ਦੇ ਨਾਲ ਕੀਤੀ ਖੂਬ ਮਸਤੀ, ਵੀਡੀਓ ਹੋਇਆ ਵਾਇਰਲ

By  Lajwinder kaur January 13th 2022 04:38 PM

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ Sara Ali Khan ਜਿੰਨੀ ਸਟਾਈਲਿਸ਼ ਹੈ, ਓਨੀ ਹੀ ਮਜ਼ਾਕੀਆ ਵੀ ਹੈ। ਸਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਦਿਲਚਸਪ ਵੀਡੀਓਜ਼ ਸ਼ੇਅਰ ਕਰਕੇ ਕਾਫੀ ਤਾਰੀਫ ਵੀ ਖੱਟਦੀ ਹੈ। ਪਰ ਹਾਲ ਹੀ 'ਚ ਸਾਰਾ ਦੀ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਆਪਣੇ ਭਰਾ ਦੇ ਨਾਲ ਖੂਬ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਗਾਇਕਾ ਹਰਸ਼ਦੀਪ ਕੌਰ ਨੇ ਆਪਣੇ ਪੁੱਤਰ ਦੀਆਂ ਨਵੀਆਂ ਕਿਊਟ ਤਸਵੀਰਾਂ ਕੀਤੀਆਂ ਸਾਂਝੀਆਂ, ਹੁਨਰ ਸਿੰਘ ਦੀ ਪਹਿਲੀ ਲੋਹੜੀ ਲਈ ਪ੍ਰਸ਼ੰਸਕਾਂ ਤੋਂ ਮੰਗੀਆਂ ਦੁਆਵਾਂ

sara ali khan shared 2021 video

ਸਾਰਾ ਅਲੀ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਾਰਾ ਅਲੀ ਖਾਨ ਅਤੇ ਉਸ ਦਾ ਭਰਾ ਇਬਰਾਹਿਮ ਪੂਲ 'ਚ ਖੇਡਦੇ ਨਜ਼ਰ ਆ ਰਹੇ ਹਨ। ਉਦੋਂ ਹੀ ਇਬਰਾਹਿਮ ਕੁਝ ਸ਼ੈਤਾਨੀ ਸੁਝਦੀ ਹੈ ਤੇ ਆਪਣੀ ਭੈਣ ਨੂੰ ਧੱਕਾ ਦੇ ਦਿੰਦਾ ਹੈ। ਜਿਸ ਤੋਂ ਬਾਅਦ ਗੁੱਸੇ 'ਚ ਆਈ ਸਾਰਾ ਨੇ ਆਪਣੇ ਭਰਾ ਦੀ ਕਲਾਸ ਲਾਈ। ਉਨ੍ਹਾਂ ਦਾ ਇਹ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਹ ਵੀਡੀਓ ਵੱਖ-ਵੱਖ ਇੰਸਟਾ ਪੇਜ਼ਾਂ ਤੇ ਖੂਬ ਵਾਇਰਲ ਹੋ ਰਿਹਾ ਹੈ।

actress sara ali khan new pics

ਹੋਰ ਪੜ੍ਹੋ : ਹਿਮਾਂਸੀ ਖੁਰਾਣਾ ਦੇ ਇਸ ਸ਼ਾਨਦਾਰ ਕਾਲੇ ਕੋਟ ਦੀ ਕੀਮਤ ਜਾਣਕੇ ਉੱਡ ਜਾਣਗੇ ਤੁਹਾਡੇ ਹੋਸ਼, ਏਨੇ ‘ਚ ਆ ਜਾਂਦਾ ਹੈ iPhone 13 Pro Max

ਜੇ ਗੱਲ ਕਰੀਏ ਸਾਰਾ ਅਲੀ ਖਾਨ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਅਰੰਗੀ ਰੇ’ ਚ ਨਜ਼ਰ  ਆ ਰਹੀ ਹੈ। ਇਸ ਫਿਲਮ 'ਚ ਧਨੁਸ਼ ਨਾਲ ਉਨ੍ਹਾਂ ਦੀ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਗਿਆ ਸੀ। ਆਉਣ ਵਾਲੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਸਾਰਾ ਅਲੀ ਖਾਨ ਹੁਣ ਵਿੱਕੀ ਕੌਸ਼ਲ ਨਾਲ ਆਪਣੀ ਅਗਲੀ ਫਿਲਮ ਦੀ ਤਿਆਰੀ ਕਰ ਰਹੀ ਹੈ। ਸਾਰਾ ਅਲੀ ਖ਼ਾਨ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ। ਜਿਸ ਕਰਕੇ ਪ੍ਰਸ਼ੰਸਕ ਵੀ ਬਹੁਤ ਹੀ ਬੇਸਬਰੀ ਦੇ ਨਾਲ ਉਸਦੀ ਵੀਡੀਓਜ਼ ਤੇ ਤਸਵੀਰਾਂ ਦੀ ਉਡੀਕ ਕਰਦੇ ਰਹਿੰਦੇ ਨੇ।

 

 

View this post on Instagram

 

A post shared by Instant Bollywood (@instantbollywood)

Related Post