ਸਾਰਾ ਅਲੀ ਖ਼ਾਨ ਨੇ ਤਸਵੀਰਾਂ ਸਾਂਝੀ ਕਰ ਦਾਦੀ ਸ਼ਰਮੀਲਾ ਟੈਗੋਰ ਨੂੰ ਦਿੱਤੀ ਜਨਮਦਿਨ ਦੀ ਵਧਾਈ

By  Pushp Raj December 8th 2021 04:09 PM -- Updated: December 8th 2021 04:15 PM

ਸੈਫ਼ ਅਲੀ ਖ਼ਾਨ ਦੀ ਧੀ ਸਾਰਾ ਅਲੀ ਖ਼ਾਨ ਅੱਜ ਬਾਲੀਵੁੱਡ ਸਫ਼ਲ ਅਦਾਕਾਰਾ ਹੈ। ਅੱਜ ਸਾਰਾ ਅਲੀ ਖ਼ਾਨ ਦੀ ਦਾਦੀ ਤੇ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਰਮੀਲਾ ਟੈਗੋਰ ਦਾ ਜਨਮ ਦਿਨ ਹੈ।

ਦਾਦੀ ਸ਼ਰਮੀਲਾ ਟੈਗੋਰ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਸਾਰਾ ਅਲੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਦਾਦੀ ਤੇ ਪੋਤੀ ਦੋਹਾਂ ਦਾ ਆਕਰਸ਼ਕ ਅੰਦਾਜ਼ ਦਿਖਾਈ ਦੇ ਰਿਹਾ ਹੈ। ਦੋਵੇਂ ਹੀ ਬੇਹੱਦ ਖੁਸ਼ ਨਜ਼ਰ ਆ ਰਹੀਆਂ ਹਨ।

sharmila tagore with sara alli khan Image from Instagram

ਇਨ੍ਹਾਂ ਤਸਵੀਰਾਂ ਦੇ ਨਾਲ -ਨਾਲ ਸਾਰਾ ਖ਼ਾਨ ਨੇ ਦਾਦੀ ਸ਼ਰਮੀਲਾ ਲਈ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਸਾਰਾ ਨੇ ਲਿਖਿਆ, " ਹੈਪੀ ਬਰੱਥਡੇਅ ਵੱਡੀ ਅੰਮੀ, ਆਈ ਲਵ ਯੂ ਸੋ ਮੱਚ, ਥੈਂਕਯੂ ਹਮੇਸ਼ਾ ਸਾਡੇ ਨਾਲ ਰਹਿਣ ਦੇ ਲਈ ਅਤੇ ਸਾਨੂੰ ਸੁਪੋਰਟ ਕਰਨ ਦੇ ਲਈ। ਇਨਸ਼ਾਹ ਅਲ੍ਹਾ, ਮੈਨੂੰ ਉਮੀਂਦ ਹੈ ਕਿ ਮੈਂ ਹਮੇਸ਼ਾ ਤੁਹਾਨੂੰ ਮਾਣ ਮਹਿਸੂਸ ਕ

 

Sharmila Tagore

View this post on Instagram

 

A post shared by Sara Ali Khan (@saraalikhan95)

ਜੇਕਰ ਦਾਦੀ ਤੇ ਪੋਤੀ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਦੋਹਾਂ ਦਾ ਰਿਸ਼ਤਾ ਬੇਹੱਦ ਖ਼ਾਸ ਅਤੇ ਡੂੰਘਾ ਹੈ। ਸਾਰਾ ਅਲੀ ਖ਼ਾਨ ਅਦਾਕਾਰੀ ਲਈ ਆਪਣੀ ਦਾਦੀ ਨੂੰ ਆਪਣਾ ਗੁਰੂ ਮੰਨਦੀ ਹੈ ਤੇ ਉਨ੍ਹਾਂ ਕੋਲੋਂ ਬੇਹੱਦ ਪ੍ਰਭਾਵਤ ਹੈ। ਅਕਸਰ ਹੀ ਸਾਰਾ ਆਪਣੇ ਕਈ ਇੰਟਰਵੀਊਜ਼ ਦੇ ਦੌਰਾਨ ਆਪਣੀ ਦਾਦੀ ਸ਼ਰਮੀਲਾ ਟੈਗੋਰ ਅਤੇ ਉਨ੍ਹਾਂ ਦੀ ਅਦਾਕਾਰੀ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆਉਂਦੀ ਹੈ।

ਮੌਜੂਦਾ ਸਮੇਂ ਵਿੱਚ ਆਪਣੀ ਦਾਦੀ ਵਾਂਗ ਸਾਰਾ ਵੀ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਹੈ। ਸਾਰਾ ਅਲੀ ਖ਼ਾਨ ਨੇ ਆਪਣੀ ਪਹਿਲੀ ਫ਼ਿਲਮ ਕੇਦਾਰਨਾਥ ਤੋਂ ਹੀ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਥਾਂ ਬਣਾ ਲਈ ਹੈ। ਸਾਰਾ ਆਪਣੇ ਸਿੱਖਣ ਦੀ ਸਮਰਥਾ, ਸ਼ਾਂਤ ਤੇ ਆਪਣੇ ਦਿਆਲੂ ਸੁਭਾਅ ਲਈ ਵੀ ਜਾਣੀ ਜਾਂਦੀ ਹੈ। ਸਾਰਾ ਸਮੇਂ-ਸਮੇਂ ਤੇ ਆਪਣੀ ਦਾਦੀ ਦੇ ਨਾਲ ਕਈ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਰਾਹੀਂ ਇਸ ਦਾਦੀ-ਪੋਤੀ ਦੀ ਜੋੜੀ ਦਾ ਪਿਆਰ ਦਰਸ਼ਕਾਂ ਨੂੰ ਵੇਖਣ ਨੂੰ ਮਿਲਦਾ ਰਹਿੰਦਾ ਹੈ।

karrena wish sharmila tagore on her bday Image from instagram

ਸਾਰਾ ਤੋਂ ਇਲਾਵਾ ਸੈਫ਼ ਅਲੀ ਖ਼ਾਨ ਦੀ ਦੂਜੀ ਪਤਨੀ ਕਰੀਨਾ ਕਪੂਰ ਖ਼ਾਨ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ਉੱਤੇ ਸ਼ਰਮੀਲਾ ਟੈਗੋਰ ਦੀ ਇੱਕ ਬਲੈਕ ਐਂਡ ਵ੍ਹਾਈਟ ਤਸਵੀਰ ਸਾਂਝੀ ਕੀਤੀ ਹੈ। ਇਸ ਦੇ ਨਾਲ ਕਰੀਨਾ ਨੇ ਆਪਣੀ ਸੱਸ ਨੂੰ ਇੱਕ ਪਿਆਰੇ ਜਿਹੇ ਨੋਟ ਨਾਲ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ ਤੇ ਉਨ੍ਹਾਂ ਨੂੰ ਆਈਕੌਨਿਕ ਦੱਸਿਆ ਹੈ।

soha Image from Instagram

ਸ਼ਰਮੀਲਾ ਟੈਗੋਰ ਦੀ ਧੀ ਸੋਹਾ ਅਲੀ ਖ਼ਾਨ ਨੇ ਆਪਣੀ ਧੀ ਇਨਾਇਆ ਦੇ ਨਾਲ ਮਾਂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਮਾਂ ਦਾ ਜਨਮਦਿਨ ਮਨਾਉਣ ਦੀ ਜਾਣਕਾਰੀ ਦਿੱਤੀ ਹੈ।

ਹੋਰ ਪੜ੍ਹੋ: ਪੀਟੀਸੀ ਰਿਕਾਰਡਸ ‘ਤੇ ਰਿਲੀਜ਼ ਹੋਵੇਗਾ ਮਾਸ਼ਾ ਅਲੀ ਦਾ ਨਵਾਂ ਗੀਤ ਸੁਰਮਾ

Related Post