ਇਹ ਬੱਚੀ ਹੈ ਅੱਜ ਬਾਲੀਵੁੱਡ ਦਾ ਵੱਡਾ ਨਾਮ, ਮਾਤਾ ਪਿਤਾ ਦਾ ਚਲਦਾ ਹੈ ਬਾਲੀਵੁੱਡ 'ਚ ਸਿੱਕਾ, ਪਛਾਣੋ ਕੌਣ ?

By  Aaseen Khan November 7th 2019 05:02 PM -- Updated: November 7th 2019 05:41 PM

ਬਾਲੀਵੁੱਡ ਹੋਵੇ ਭਾਵੇਂ ਪਾਲੀਵੁੱਡ ਸਿਤਾਰਿਆਂ 'ਚ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਨ ਦਾ ਟਰੈਂਡ ਪਿਛਲੇ ਸਮੇਂ ਤੋਂ ਕਾਫੀ ਚੱਲ ਰਿਹਾ ਹੈ। ਆਏ ਦਿਨ ਹੀ ਕਿਸੇ ਨਾ ਕਿਸੇ ਸਿਤਾਰੇ ਦੀਆਂ ਬਚਪਨ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਬਹੁਤ ਸਾਰੀਆਂ ਤਸਵੀਰਾਂ ਅਜਿਹੀਆਂ ਹੁੰਦੀਆਂ ਹਨ ਜਿੰਨ੍ਹਾਂ 'ਚ ਕੌਣ ਹੈ ਆਸਾਨੀ ਨਾਲ ਪਹਿਚਾਣ 'ਚ ਆ ਜਾਂਦਾ ਹੈ ਪਰ ਜ਼ਿਆਦਾਤਰ ਮਨਪਸੰਦ ਦੇ ਸਿਤਾਰੇ ਨੂੰ ਵੀ ਪਹਿਚਾਨਣਾ ਮੁਸ਼ਕਿਲ ਹੋ ਜਾਂਦਾ ਹੈ।

 

View this post on Instagram

 

Waiting for my shot since 2000 ⏰ ? ?????‍♀️#apnatimeayega #tbt #sarakadrama

A post shared by Sara Ali Khan (@saraalikhan95) on Nov 7, 2019 at 1:41am PST

ਅਜਿਹੀਆਂ ਹੀ ਤਸਵੀਰਾਂ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦੀਆਂ ਸਾਹਮਣੇ ਆਈਆਂ ਹਨ ਜਿਸ ਦੇ ਮਾਤਾ ਪਿਤਾ ਵੀ ਨਾਮੀ ਐਕਟਰ ਹਨ। ਜੀ ਹਾਂ ਇਹ ਕਿਊਟ ਬੱਚੀ ਹੈ ਸੈਫ ਅਲੀ ਖ਼ਾਨ ਅਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖ਼ਾਨ ਜਿਸ ਨੇ ਇਹ ਤਸਵੀਰਾਂ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ।

ਹੋਰ ਵੇਖੋ : ਪ੍ਰੀਤੀ ਸਪਰੂ ਦੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦਾ ਕਾਨਸੈਪਟ ਹੋਇਆ ਚੋਰੀ, ਦਰਜ ਹੋਇਆ ਕੇਸ

 

View this post on Instagram

 

Cool and Coolie??‍♀️??‍♂️????

A post shared by Sara Ali Khan (@saraalikhan95) on Nov 4, 2019 at 8:34pm PST

ਫੈਨਸ ਸਾਰਾ ਦੀਆਂ ਇਹਨਾਂ ਤਸਵੀਰਾਂ ਨੂੰ ਦੇਖ ਕਾਫੀ ਹੈਰਾਨ ਹੋ ਰਹੇ ਹਨ ਅਤੇ ਉਹਨਾਂ ਦੀ ਤਾਰੀਫ ਵੀ ਕਰ ਰਹੇ ਹਨ। ਸਾਰਾ ਕੇਦਾਰਨਾਥ ਅਤੇ ਸਿੰਬਾ ਵਰਗੀਆਂ ਦੋ ਦੋ ਹਿੱਟ ਫ਼ਿਲਮਾਂ 'ਚ ਕੰਮ ਕਰ ਚੁੱਕੀ ਹੈ। ਸਾਰਾ ਅਲੀ ਖ਼ਾਨ ਨੂੰ ਬਾਲੀਵੁੱਡ 'ਚ ਮਾਂ ਅੰਮ੍ਰਿਤਾ ਸਿੰਘ ਅਤੇ ਪਿਤਾ ਸੈਫ ਅਲੀ ਖ਼ਾਨ ਦੀ ਹੀ ਤਰ੍ਹਾਂ ਮਕਬੂਲੀਅਤ ਹਾਸਿਲ ਹੋਈ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਅਗਲੇ ਸਾਲ ਸਾਰਾ ਅਲੀ ਖ਼ਾਨ ਵਰੁਣ ਧਵਨ ਨਾਲ ਕੁਲੀ ਨੰਬਰ ਵਨ 'ਚ ਫੀਮੇਲ ਲੀਡ 'ਚ ਨਜ਼ਰ ਆਵੇਗੀ।

Related Post